Posts

ਬਟਵਾਰਾ

Image
"ਬਟਵਾਰਾ" ਭਿਆਨਕ ਐਕਸੀਡੈਂਟ ਕਾਰਨ ਆਖਰੀ ਸਾਹਾਂ ਤੇ ਆਏ ਹਸਪਤਾਲ ਵਿੱਚ ਵੇਂਟੀਲੇਟਰ ਉੱਪਰ ਲੰਮੇ ਪਏ ਛੋਟੇ ਭਰਾ ਵੱਲੋਂ ਵੱਡੇ ਭਰਾ ਨੂੰ 'ਆਖਰੀ ਵਾਰ ਮਿਲਣ' ਦਾ ਸਨੇਹਾ ਪਹੁੰਚਣ ਤੇ,10 ਸਾਲ ਪੁਰਾਣੀ ਨਿੱਕੀ ਜਿਹੀ ਝੜਪ ਕਰਕੇ ਦੋਵਾਂ ਸਕਿਆਂ ਭਰਾਵਾਂ ਵਿੱਚ ਆਈ ਤਰੇੜ, ਐਕਸੀਡੈਂਟ ਦੀ ਖ਼ਬਰ ਸੁਣ ਕੇ, ਪੂਰੀ ਗਈ। ਹਸਪਤਾਲ ਪਹੁੰਚ ਕੇ ਡਾਕਟਰ ਵੱਲੋਂ ਇੰਤਜ਼ਾਰ ਕਰਨ ਲਈ ਆਖੇ ਜਾਣ ਤੋਂ ਵੱਡੇ ਨੂੰ ਡਾਕਟਰ ਤੇ ਗੁੱਸਾ ਵੀ ਆਇਆ ਕਿਉਂਕਿ ਹੁਣ ਉਹ ਆਪਣੇ ਨਿੱਕੇ ਭਰਾ ਨੂੰ ਗਲਵੱਕੜੀ ਪਾਉਣ ਵਿੱਚ, ਇੱਕ ਪਲ ਵੀ ਗਵਾਉਣਾ ਨਹੀਂ ਸੀ ਚਾਹੁੰਦਾ। ICU ਦੀ ਸ਼ੀਸ਼ੇ ਵਾਲੀ ਬਾਰੀ ਵਿੱਚੋਂ ਨਿੱਕੇ ਨੂੰ ਔਖੇ ਸਾਹ ਲੈਂਦਿਆਂ ਵੇਖ ਕੇ ਵੱਡੇ ਭਰਾ ਦਾ ਗੱਚ ਭਰ ਆਇਆ ਸੀ। ਇੰਤਜ਼ਾਰ ਕਰਦੇ ਵੱਡੇ ਭਰਾ ਨੂੰ, ਬਜਾਇ ਕੋਈ ਮਾੜਾ ਖ਼ਿਆਲ ਆਉਣ ਦੇ, ਬਚਪਨ ਦੀਆਂ ਸਾਰੀਆਂ ਸ਼ਰਾਰਤਾਂ ਇੱਕੋ ਵਾਰ ਚ ਚੇਤੇ ਆ ਰਹੀਆਂ ਸਨ। ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ ਕਿ ਜਦੋਂ ਨਿੱਕਾ ਭਰਾ ਕੋਈ ਸ਼ਰਾਰਤ ਕਰਕੇ ਘਰ ਦੀ ਕੋਈ ਚੀਜ਼ ਤੋੜ ਦੇਂਦਾ ਹੁੰਦਾ ਸੀ ਤਾਂ ਵੱਡਾ ਸਾਰੀ ਗਲਤੀ ਖ਼ੁਦ ਉੱਪਰ ਲੈਕੇ ਪਾਪਾ ਤੋਂ ਖ਼ੁਦ ਦੀ ਛਿੱਤਰ ਪਰੇਡ ਕਰਵਾ ਕੇ ਨਿੱਕੇ ਨੂੰ ਬਚਾ ਲੈਂਦਾ ਹੁੰਦਾ ਸੀ। ਪਤਾ ਨਹੀਂ, ਫੇਰ ਉਹ ਕਿਹੜੀ ਗੱਲ ਸੀ ਜਿਸ ਕਰਕੇ ਨਿੱਕਾ ਹੌਲੀ ਹੌਲੀ ਵੱਡੇ ਤੋਂ ਉਖੜਨ ਲੱਗ ਪਿਆ ਸੀ ਅਤੇ ਬਾਅਦ ਵਿੱਚ ਪੈਲੀ ਦੀ ਵੰਡ ਕਰਵਾ ਕੇ ਅੱਡ ਹੋ ਚੁੱਕਿਆ ਸੀ। ਪੈਲੀ ਦੀ ਵੰਡ ਸਮੇਂ, ਗਜ਼ ਜਿੰਨ

ਸਿਆਣਪ

Image
ਜਿਓਂ-ਜਿਓਂ ਜਵਾਨ ਹੁੰਦੇ ਪੁੱਤਰ ਅਤੇ ਧੀਅ ਦੀ ਸੋਚਣ ਸਮਝਣ ਦੀ ਸਮਰੱਥਾ ਵਧਦੀ ਜਾਂਦੀ ਏ ਓਵੇਂ-ਓਵੇਂ ਬੁਜ਼ੁਰਗ ਹੁੰਦੇ ਜਾਂਦੇ ਮਾਂ-ਬਾਪ ਵਿੱਚ ਸੁਣਨ, ਸੋਚਣ ਸਮਝਣ ਦੀ ਸ਼ਕਤੀ ਘੱਟਦੀ ਜਾਂਦੀ ਏ। ਬੱਚਿਆਂ ਨੂੰ ਇਹ ਵਰਤਾਰਾ ਛੇਤੀ ਕਿਤੇ ਸਮਝ ਨਹੀਂ ਪੈਂਦਾ, ਕੁੜੀਆਂ ਦੀ ਵਿਆਹੇ ਜਾਣ ਤੋਂ ਬਾਅਦ ਆਪਣੀ ਮਾਂ ਨੂੰ ਨਿੱਕੀ-ਨਿੱਕੀ ਗੱਲ ਨਾਂ ਦੱਸਣਾ ਸਿਆਣਪ ਸਮਝਿਆ ਜਾਂਦੈ ਤਾਂ ਦੂਜੇ ਪਾਸੇ ਪੁੱਤਰ ਦਾ ਕੋਈ ਕਾਰੋਬਾਰ ਵਿੱਚ ਪਿਆ ਵੱਡਾ ਘਾਟਾ ਜਾਂ ਕਿਸੇ ਕਰੀਬੀ ਦਾ ਜਾਨੀ ਨੁਕਸਾਨ ਹੋਣਾ, ਮੌਕੇ ਤੇ ਇੱਕੋ ਦਮ ਬੁਜ਼ੁਰਗ ਮਾਪਿਆਂ ਨੂੰ ਨਾਂ ਦੱਸਣਾ ਵੀ ਸਿਆਣੇ ਹੋ ਜਾਣ ਦੀ ਨਿਸ਼ਾਨੀ ਏ। ਸ਼ਾਇਦ ਦਿਲ ਦੀਆਂ ਦਿਲ ਵਿੱਚ ਰੱਖਣ ਨੂੰ ਹੀ ਸਿਆਣਪ ਆਖਿਆ ਜਾਂਦੈ। ਪਰ ਖ਼ੁਸ਼ ਕਿਸਮਤ ਵੀ ਹਾਂ ਕਿ ਹੱਡ-ਪੈਰ-ਜ਼ਹਿਨ ਸਲਾਮਤ ਨੇ ਤਾਂਹੀ ਗੁਰੂ ਘਰ ਜਾਕੇ ਸ਼ਿਕਾਇਤਾਂ ਅਤੇ ਦਿਲ ਦੀਆਂ ਗੱਲਾਂ ਸੁਣਾ ਆਉਂਨਾ। ✍🏼 ਕੰਵਲ ਸੰਧੂ
Image
ਗੋਲੀ ਜਾਂ ਬੰਬ ਚਲਾਉਣ ਵਾਲਾ ਭਗਤ ਸਿੰਘ ਨਹੀਂ, ਓਥੇ ਖੜ ਕੇ ਵਿਚਾਰਾਂ ਨੂੰ ਪੇਸ਼ ਕਰਨ ਵਾਲਾ ਭਗਤ ਸਿੰਘ ਹੈ। ਓੜਕ ਸੱਚ। ਪਰਸੋਂ ਇੱਕ ਵੀਡੀਓ ਵੇਖੀ ਜਿਸ ਵਿੱਚ ਸੱਚਾਈ ਦੀ ਲੜਾਈ ਵਿੱਚ ਹਾਰਿਆ ਹੋਇਆ ਯੋਧਾ ਓਸ ਸਮੇਂ ਦੇ ਅਖੌਤੀ ਜਰਨੈਲਾਂ ਦੇ ਪੋਤੜੇ ਫਰੋਲਦਾ ਹੋਇਆ ਆਪਣੀਆਂ ਅੱਖਾਂ ਵਿਚਲੇ ਹੰਝੂਆਂ ਨੂੰ ਰੋਕ ਕੇ, ਸਿਦਕੀ ਹੋਣ ਦੀ ਉਦਾਹਰਣ ਪੇਸ਼ ਕਰ ਰਿਹਾ ਸੀ ਅਤੇ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਵਿੱਚ ਫਸ ਚੁੱਕੇ ਜਾਂ ਫਸਣ ਜਾ ਰਹੇ ਜਜ਼ਬਾਤੀ ਨੌਜਵਾਨਾਂ ਲਈ ਰਾਹ ਦਸੇਰਾ ਬਣ ਸੁਨੇਹਾ ਦੇ ਰਿਹਾ ਸੀ। ਬ੍ਰਿਟਿਸ਼ ਸਮੇਂ, ਓਦੋਂ ਦੇ ਭਾਰਤੀ ਸਿਸਟਮ ਵਿੱਚ ਜਿੱਥੇ ਸਰਾਭਾ, ਭਗਤ ਸਿੰਘ, ਗ਼ਦਰੀ ਬਾਬੇ ਅੱਤਵਾਦੀ ਅਤੇ ਉੱਧਮ ਸਿੰਘ ਪਾਗ਼ਲ ਕਰਾਰ ਦਿੱਤਾ ਗਿਆ, ਓਥੇ ਅੱਜ, ਸਮਿਆਂ ਦੇ ਹਿਸਾਬ ਨਾਲ ਸਰਕਾਰਾਂ ਅਤੇ ਸਰਕਾਰਾਂ ਵੱਲੋਂ ਗਰਦਾਨੇ ਗੁਨਾਹਗਾਰਾਂ ਦੇ ਸਿਰਫ ਨਾਵਾਂ ਵਿੱਚ ਹੀ ਬਦਲਾਅ ਆਇਆ ਹੈ। ਪਰ ਸਿਸਟਮ ਦੇ ਖ਼ਿਲਾਫ਼ ਹੱਕਾਂ ਹਕੂਕਾਂ ਵਾਲੀ ਲੜਾਈ ਵਿੱਚ ਰੱਤੀ ਭਰ ਫ਼ਰਕ ਨਹੀਂ ਆਇਆ। ਪੰਜਾਬ ਵਿੱਚ, ਕਾਮਰੇਡਾਂ ਅਤੇ ਖਾੜਕੂਆਂ ਵਿੱਚ ਸਿਦਕ ਅਤੇ ਸਿਸਟਮ ਦੇ ਖ਼ਿਲਾਫ਼ ਲੜਾਈ ਵਿੱਚ ਦੋਵਾਂ ਧਿਰਾਂ ਦਾ ਰੋਲ, ਬੜਾ ਉਲਝਵਾਂ ਅਤੇ ਆਪਸ ਚ ਖ਼ਿਲਾਫ਼ਤ ਵਾਲਾ ਮੁੱਦਾ ਹੀ ਰਿਹੈ। ਜਦ ਕਿ ਨਕਸਲਾਈਟ ਮੂਵਮੇਂਟ ਅਤੇ ਖਾੜਕੂ ਮੂਵਮੇਂਟ ਦੀ ਅਸਲ ਲੜਾਈ ਸਿਸਟਮ ਦੇ ਖਿਲਾਫ ਹੀ ਰਹੀ ਹੈ, ਜਿਸ ਵਿੱਚ ਘਾਣ ਪੰਜਾਬ ਦੀ ਜਵਾਨੀ ਅਤੇ ਸਿਦਕੀ ਮੁੰਡਿਆਂ ਦਾ ਹੀ ਹੋਇਆ ਹੈ ਭਾਵੇਂ ਉਹ ਸਿਸਟਮ ਦ

ਮੁਕਾਮ

Image
      ਕੁਸ਼ ਚੀਜ਼ਾਂ ਉੱਪਰ ਸਮੇਂ ਦੇ ਹਿਸਾਬ ਨਾਲ ਢਿੱਲ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਉਹ ਸੁਰੱਖਿਅਤ ਜਗ੍ਹਾ ਪਹੁੰਚ ਸਕਣ ਅਤੇ ਮੁਕਾਮ ਨੂੰ ਹਾਸਿਲ ਕਰ ਸਕਣ। ਜਿੱਦਾਂ ਵਹਿੰਦੇ ਪਾਣੀ ਵਿੱਚ ਤਰਦੇ ਸੁੱਕੇ ਪੱਤੇ ਨੇ ਧਰਤੀ ਉੱਪਰ ਵੀ ਸੁੱਕ ਕੇ ਖ਼ਾਦ ਹੀ ਬਣਨਾ ਹੁੰਦੈ ਪਰ ਹੋ ਸਕਦੈ ਉਹ ਵਹਿ ਕੇ ਕਿਤੇ ਦੂਰ ਜਾਣਾ ਚਾਹੁੰਦਾ ਹੋਵੇ ਜਿੱਥੇ ਉਸਦਾ ਮੁਕਾਮ ਮੁਕੰਮਲ ਹੋਣਾ ਹੋਵੇ।      ਵਿਲੱਖਣਤਾ ਵਿਖਾ ਕੇ ਕੁਦਰਤ ਨੇ ਆਪਣੇ ਨਿਯਮ ਦੇ ਉਲਟ ਉਸਦੇ ਮੁਕਾਮ ਨੂੰ ਮੁਕੰਮਲ ਕਰਵਾਉਣ ਵਿੱਚ ਮਦਦ ਕੀਤੀ ਹੋਵੇ। -ਕੰਵਲ ਸੰਧੂ

ਇਨਸਾਨੀ ਕਦਰਾਂ

Image
ਆਯੁਰਵੈਦਿਕ ਹਸਪਤਾਲ ਅਕਸਰ ਗੇੜਾ ਲੱਗਦਾ ਰਹਿੰਦੈ, ਹਸਪਤਾਲ ਤੋਂ ਡੈਡੀ ਦੀ ਦਵਾਈ ਲੈਕੇ ਜਾਈਦੀ ਐ। ਕੱਲ੍ਹ ਵੀ ਗਿਆ ਹੋਇਆ ਸੀ। ਡੈਡੀ,ਹਸਪਤਾਲ ਅੰਦਰ, ਡਾਕਟਰ ਕੋਲ ਗਏ ਹੋਏ ਸਨ ਤੇ ਮੈਂ ਬਾਹਰ ਗੱਡੀ ਵਿੱਚ ਬੈਠਾ ਸੀ। ਫ਼ੋਨ ਦੀ ਬੈਟਰੀ ਘੱਟ ਹੋਣ ਕਾਰਨ, ਫ਼ੋਨ ਬੰਦ ਹੋਣ ਦੇ ਡਰੋਂ, ਫ਼ੋਨ ਨੂੰ ਕੁੱਝ ਸਮੇਂ ਲਈ ਸਾਹ ਲੈਣ ਲਈ ਪਾਸੇ ਰੱਖ ਕੇ, ਸ਼ਾਂਤ ਮਾਹੌਲ ਚ ਗੱਡੀ ਦੇ ਸ਼ੀਸ਼ੇ ਖੋਲ ਕੇ ਬੱਦਲਵਾਈ ਕਾਰਨ ਕੁਦਰਤੀਂ ਚੱਲ ਰਹੀ ਹਵਾ ਦਾ ਅਨੰਦ ਲੈ ਰਿਹਾ ਸੀ ਤੇ ਡੈਡੀ ਦਾ ਇੰਤਜ਼ਾਰ ਕਰ ਰਿਹਾ ਸੀ। ਬਾਹਰਲੀ ਦੁਨੀਆਂ ਦੀ ਚਹਿਲ ਕਦਮੀਂ ਵੀ ਵੇਖ ਰਿਹਾ ਸੀ ਤੇ ਬਾਕੀਆਂ ਨੂੰ ਨੀਵੀਂ ਪਾਈ ਫ਼ੋਨ ਵਿੱਚ ਵੜ ਕੇ ਬੈਠਿਆਂ ਨੂੰ ਵੀ ਵੇਖ ਰਿਹਾ ਸੀ। ਓਸੇ ਚਹਿਲ ਕਦਮੀਂ ਚ ਵੇਖਿਆ ਕਿ, ਇੱਕ ਲੇਡੀ, ਰਸਤੇ ਵਿੱਚ ਖੜ੍ਹੀ ਮੇਰੀ ਗੱਡੀ ਕੋਲ ਦੀ ਹਸਪਤਾਲ ਦੇ ਅੰਦਰ-ਬਾਹਰ ਨੂੰ 3-4 ਗੇੜੇ ਮਾਰ ਆਈ ਸੀ,10 ਕ ਮਿੰਟ ਮੇਰੇ ਸਾਹਮਣੇ ਲੱਗੀ ਕਤਾਰ ਵਿੱਚ ਵੀ ਖੜ੍ਹੀ ਰਹੀ, ਓਹਦੇ ਨਾਲ ਇੱਕ ਬੁਜ਼ੁਰਗ ਮਾਤਾ ਜੀ ਵੀ ਸਨ। ਮਾਤਾ ਨੂੰ, ਬਾਹਰ ਲੱਗੀ ਹੋਈ ਕਤਾਰ ਦੇ ਲਾਗੇ ਰੱਖੀ ਹੋਈ ਕੁਰਸੀ ਉੱਪਰ ਬਿਠਾ ਕੇ, ਓਹ ਫ਼ੇਰ ਹਸਪਤਾਲ ਤੋਂ ਬਾਹਰ ਵੱਲ ਨੂੰ ਚਲੀ ਗਈ।  ਕੁੱਝ ਦੇਰ ਬਾਅਦ, ਮੇਰੀ ਗੱਡੀ ਲਾਗੇ ਆਟੋ ਆਕੇ ਰੁਕਿਆ ਤੇ ਓਹੀ ਲੇਡੀ ਹੱਥ ਵਿੱਚ ਲਿਫ਼ਾਫ਼ਾ ਫੜ੍ਹੀ, ਆਟੋ ਵਿੱਚੋਂ ਉੱਤਰੀ। ਓਹ ਖ਼ੁਦ ਹੀ, ਸ਼ਾਇਦ ਬਾਹਰਲੀ ਦਵਾਈਆਂ ਦੀ ਦੁਕਾਨ ਤੋਂ ਦਵਾਈਆਂ ਲਿਆਈ ਅਤੇ ਕੁਰਸੀ ਉੱਪਰ ਬੈਠੀ ਮਾਤਾ ਨੂੰ ਫ

ਲੁਟੇਰੇ

Image
ਨਿੱਕੇ ਹੁੰਦਿਆਂ ਸਭਨੂੰ ਕਿਤਾਬਾਂ ਵਿੱਚ ਇਹੀ ਪੜ੍ਹਾਇਆ ਗਿਆ ਸੀ : "ਅਖੇ 'ਵਾਸਕੋ ਡੀ ਗਾਮਾ' ਨੇ ਭਾਰਤ ਦੀ ਖੋਜ ਕੀਤੀ ਸੀ।"  ਖੋਜ ਕਰਨ ਨੂੰ ਵਾਸਕੋ ਕਿਹੜਾ ਭਾਰਤ ਦਾ ਨਾਮ ਰੱਖ ਕੇ ਗਿਆ ਸੀ ਜਾਂ ਭਾਰਤ ਤੋਂ ਬਾਹਰੀ ਦੇਸ਼ਾਂ ਤੱਕ ਲੁੱਕ ਦੀਆਂ ਨਵੀਂਆਂ ਨਕੋਰ ਸੜਕਾਂ ਬਣਾ ਕੇ ਗਿਆ ਸੀ। ਭਾਰਤ ਦਾ ਉਦੈ, ਵਾਸਕੋ ਡੀ ਗਾਮਾ (Vasco da Gama) ਦੇ ਪੁਰਖਿਆਂ ਤੋਂ ਵੀ ਪਹਿਲਾਂ ਦਾ ਸੀ ਤੇ ਹੈ।  "ਕੁੱਤੇ ਦੇ ਮੂੰਹ ਨੂੰ ਖ਼ੂਨ ਲੱਗ ਜਾਵੇ ਤਾਂ ਉਹ ਵਾਰ-ਵਾਰ ਲਹੂ ਦਾ ਸਵਾਦ ਭਾਲਦੈ।" ਇੱਕ ਵਾਰ ਲੱਭੀ ਹੋਈ ਚੀਜ਼ ਨੂੰ ਜਾਂ ਜਗ੍ਹਾ ਨੂੰ 3 ਵਾਰ ਕੌਣ ਲੱਭਦੈ, ਬਸ਼ਰਤੇ ਚੀਜ਼ ਗਵਾਚੀ ਨਾਂ ਹੋਵੇ। ਓਹ ਤਾਂ ਲੁਟੇਰਿਆਂ ਦੀ ਟੋਲੀ ਸੀ ਜਿਹੜੀ ਪੁਰਤਗਾਲ ਤੋਂ ਅਫ਼ਰੀਕਾ ਅੱਤਿਆਚਾਰ ਕਰਕੇ, ਸਮੁੰਦਰ ਵਿੱਚ ਘੁੰਮਦੇ ਘੁਮਾਉਂਦੇ ਏਧਰ, ਭਾਰਤ, ਖੇਹ ਖਾਣ ਆ ਗਈ ਸੀ। ਭਾਰਤ ਦੇ ਕਬਾਇਲੀ ਲੋਕਾਂ ਦਾ ਦੇਸੀਪੁਣਾ ਵੇਖ ਕੇ ਅਤੇ ਗਹਿਣਿਆਂ ਨਾਲ ਲੱਦੇ ਆਮ ਲੋਕਾਂ ਨੂੰ ਵੇਖ ਕੇ, ਜਿਵੇਂ ਕੁੱਤਾ ਮੁਰਗੇ ਦੀ ਲੱਤ ਨੂੰ ਵੇਖ ਕੇ ਰਾਲਾਂ ਟਪਕਾਉਂਦੈ ਅਤੇ ਝਪੱਟਾ ਮਾਰ ਕੇ ਪੂਰੇ ਮੁਰਗੇ ਨੂੰ ਖਾਣਾ ਚਾਹੁੰਦੈ, ਓਵੇਂ ਹੀ ਖੁਰਾਫ਼ਾਤੀ ਵਾਸਕੋ ਨੇ ਭਾਰਤੀ ਲੋਕਾਂ ਦੇ ਖ਼ਜ਼ਾਨਿਆਂ ਨੂੰ 3 ਫੇਰੀਆਂ ਵਿੱਚ ਰੱਜ ਕੇ ਲੁੱਟਿਆ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਸੋਨਾ, ਚਾਂਦੀ, ਹੀਰੇ-ਜ਼ਾਵਾਹਾਰਾਤ, ਭਾਰਤੀ ਮਸਾਲਿਆਂ ਦੀ ਆੜ੍ਹ ਚ, ਲੱਦ-ਲੱਦ ਕੇ ਲੈਕੇ ਗਿਆ। ਜਦੋਂ ਕੁੱਤਾ ਵੀ

ਕੁੜੀਆਂ

Image
"ਬੇਬੇ, ਸੁਰਜੀਤ ਦੇ ਘਰੇ ਕੁੜੀ ਹੋਈ ਆ,ਮੈਂ ਚੱਲਿਆ ਹਸਪਤਾਲ ਮੇਰੀ ਭਤੀਜੀ ਨੂੰ ਵੇਖਣ" ਖੁਸ਼ੀ ਦੇ ਜਲੌਅ ਚ ਤਾਰੀ ਨੇ ਕੱਪੜੇ ਸੁੱਕਣੇ ਪਾਉਂਦੀ ਆਪਣੀ ਮਾਂ ਨੂੰ ਦੱਸਿਆ ਅਤੇ ਸਕੂਟਰ ਨੂੰ ਕਿੱਕ ਮਾਰ ਘਰੋਂ ਨਿੱਕਲ ਪਿਆ। ਕੁੜੀ ਦੇ ਪੈਦਾ ਹੋਣ ਦੀ ਖਬਰ ਸੁਣ ਕੇ, ਸੁਰਜੀਤ ਅਤੇ ਤਾਰੀ ਦੀ, ਬੇਬੇ ਦੀ ਮੁਸਕੁਰਾਹਟ ਕਿਧਰੇ ਗਵਾਚ ਗਈ, ਮੱਥੇ ਤੇ ਤਿਉੜੀਆਂ ਪੈ ਗਈਆਂ ਅਤੇ  ਅੱਖਾਂ ਪੂੰਝਦੀ ਹੋਈ ਬਾਲਟੀ ਚੁੱਕ ਕੇ ਦੋਬਾਰਾ ਕੱਪੜੇ ਸੁੱਕਣੇ ਪਾਉਣ ਲੱਗ ਪਈ। ਕੁੱਝ ਘਰਾਂ ਵਿੱਚ ਕੁੜੀ, ਜਨਮ ਲੈ ਕੇ ,ਟੱਬਰ ਨੂੰ ਓਨਾ ਖੁਸ਼ ਨਹੀਂ ਕਰ ਪਾਉਂਦੀ ,ਜਿੰਨਾ ਸ਼ਾਇਦ ਇੱਕ ਮੁੰਡਾ ਓਸ ਘਰ ਚ ਪੈਦਾ ਹੋ ਕੇ ਸਾਰੇ ਟੱਬਰ ਦੀਆਂ ਵਰਾਛਾਂ ਚੌੜੀਆਂ ਕਰ ਦੇਂਦਾ।  "ਬਿਗਾਨੇ ਘਰ ਜਾਣਾ ਤੇ ਬਿਗਾਨੇ ਘਰੋਂ ਆਈ ਏ", ਬੱਸ ਐਹੋ ਲਫਜ਼ਾਂ ਨੂੰ ਸੁਣ ਕੇ ਜ਼ਿਆਦਾਤਰ ਕੁੜੀਆਂ ਵੱਡੀਆਂ ਹੁੰਦੀਆਂ ਆਈਆਂ ਨੇ। ਇੱਕ ਪਾਸੇ ਕਈਆਂ ਨੂੰ ਬੱਚੇ ਦੀ ਦਾਤ ਵੀ ਨਸੀਬ ਨਹੀਂ ਹੁੰਦੀ ਤਾਂ ਦੂਜੇ ਪਾਸੇ ਸਿਰਫ ਮੁੰਡਾ ਹੀ ਚਾਈਦਾ ਦਾ ਰੇੜਕਾ ਚੱਲਦਾ ਰਹਿੰਦਾ।  ਗੱਲਾਂ ਬਾਤਾਂ,  ਸਮਾਜ ਵਿੱਚੋਂ ਹੀ ਨਿੱਕਲ ਕੇ ਬਾਹਰ ਆਉਂਦੀਆਂ ਨੇ 'ਤੇ ਚੰਗੇ ਵਿਚਾਰ ਹੀ ਸਮਾਜ ਵਿੱਚ ਬਦਲਾਅ ਲੈਕੇ ਆ ਸਕਦੇ ਨੇ।