ਸਿਆਣਪ


ਜਿਓਂ-ਜਿਓਂ ਜਵਾਨ ਹੁੰਦੇ ਪੁੱਤਰ ਅਤੇ ਧੀਅ ਦੀ ਸੋਚਣ ਸਮਝਣ ਦੀ ਸਮਰੱਥਾ ਵਧਦੀ ਜਾਂਦੀ ਏ ਓਵੇਂ-ਓਵੇਂ ਬੁਜ਼ੁਰਗ ਹੁੰਦੇ ਜਾਂਦੇ ਮਾਂ-ਬਾਪ ਵਿੱਚ ਸੁਣਨ, ਸੋਚਣ ਸਮਝਣ ਦੀ ਸ਼ਕਤੀ ਘੱਟਦੀ ਜਾਂਦੀ ਏ।
ਬੱਚਿਆਂ ਨੂੰ ਇਹ ਵਰਤਾਰਾ ਛੇਤੀ ਕਿਤੇ ਸਮਝ ਨਹੀਂ ਪੈਂਦਾ, ਕੁੜੀਆਂ ਦੀ ਵਿਆਹੇ ਜਾਣ ਤੋਂ ਬਾਅਦ ਆਪਣੀ ਮਾਂ ਨੂੰ ਨਿੱਕੀ-ਨਿੱਕੀ ਗੱਲ ਨਾਂ ਦੱਸਣਾ ਸਿਆਣਪ ਸਮਝਿਆ ਜਾਂਦੈ ਤਾਂ ਦੂਜੇ ਪਾਸੇ ਪੁੱਤਰ ਦਾ ਕੋਈ ਕਾਰੋਬਾਰ ਵਿੱਚ ਪਿਆ ਵੱਡਾ ਘਾਟਾ ਜਾਂ ਕਿਸੇ ਕਰੀਬੀ ਦਾ ਜਾਨੀ ਨੁਕਸਾਨ ਹੋਣਾ, ਮੌਕੇ ਤੇ ਇੱਕੋ ਦਮ ਬੁਜ਼ੁਰਗ ਮਾਪਿਆਂ ਨੂੰ ਨਾਂ ਦੱਸਣਾ ਵੀ ਸਿਆਣੇ ਹੋ ਜਾਣ ਦੀ ਨਿਸ਼ਾਨੀ ਏ।
ਸ਼ਾਇਦ ਦਿਲ ਦੀਆਂ ਦਿਲ ਵਿੱਚ ਰੱਖਣ ਨੂੰ ਹੀ ਸਿਆਣਪ ਆਖਿਆ ਜਾਂਦੈ।

ਪਰ ਖ਼ੁਸ਼ ਕਿਸਮਤ ਵੀ ਹਾਂ ਕਿ ਹੱਡ-ਪੈਰ-ਜ਼ਹਿਨ ਸਲਾਮਤ ਨੇ ਤਾਂਹੀ ਗੁਰੂ ਘਰ ਜਾਕੇ ਸ਼ਿਕਾਇਤਾਂ ਅਤੇ ਦਿਲ ਦੀਆਂ ਗੱਲਾਂ ਸੁਣਾ ਆਉਂਨਾ।

✍🏼 ਕੰਵਲ ਸੰਧੂ

Comments

Popular posts from this blog

ਮੁਕਾਮ

ਇਨਸਾਨੀ ਕਦਰਾਂ