Posts

Showing posts from November, 2021

ਸਿਆਣਪ

Image
ਜਿਓਂ-ਜਿਓਂ ਜਵਾਨ ਹੁੰਦੇ ਪੁੱਤਰ ਅਤੇ ਧੀਅ ਦੀ ਸੋਚਣ ਸਮਝਣ ਦੀ ਸਮਰੱਥਾ ਵਧਦੀ ਜਾਂਦੀ ਏ ਓਵੇਂ-ਓਵੇਂ ਬੁਜ਼ੁਰਗ ਹੁੰਦੇ ਜਾਂਦੇ ਮਾਂ-ਬਾਪ ਵਿੱਚ ਸੁਣਨ, ਸੋਚਣ ਸਮਝਣ ਦੀ ਸ਼ਕਤੀ ਘੱਟਦੀ ਜਾਂਦੀ ਏ। ਬੱਚਿਆਂ ਨੂੰ ਇਹ ਵਰਤਾਰਾ ਛੇਤੀ ਕਿਤੇ ਸਮਝ ਨਹੀਂ ਪੈਂਦਾ, ਕੁੜੀਆਂ ਦੀ ਵਿਆਹੇ ਜਾਣ ਤੋਂ ਬਾਅਦ ਆਪਣੀ ਮਾਂ ਨੂੰ ਨਿੱਕੀ-ਨਿੱਕੀ ਗੱਲ ਨਾਂ ਦੱਸਣਾ ਸਿਆਣਪ ਸਮਝਿਆ ਜਾਂਦੈ ਤਾਂ ਦੂਜੇ ਪਾਸੇ ਪੁੱਤਰ ਦਾ ਕੋਈ ਕਾਰੋਬਾਰ ਵਿੱਚ ਪਿਆ ਵੱਡਾ ਘਾਟਾ ਜਾਂ ਕਿਸੇ ਕਰੀਬੀ ਦਾ ਜਾਨੀ ਨੁਕਸਾਨ ਹੋਣਾ, ਮੌਕੇ ਤੇ ਇੱਕੋ ਦਮ ਬੁਜ਼ੁਰਗ ਮਾਪਿਆਂ ਨੂੰ ਨਾਂ ਦੱਸਣਾ ਵੀ ਸਿਆਣੇ ਹੋ ਜਾਣ ਦੀ ਨਿਸ਼ਾਨੀ ਏ। ਸ਼ਾਇਦ ਦਿਲ ਦੀਆਂ ਦਿਲ ਵਿੱਚ ਰੱਖਣ ਨੂੰ ਹੀ ਸਿਆਣਪ ਆਖਿਆ ਜਾਂਦੈ। ਪਰ ਖ਼ੁਸ਼ ਕਿਸਮਤ ਵੀ ਹਾਂ ਕਿ ਹੱਡ-ਪੈਰ-ਜ਼ਹਿਨ ਸਲਾਮਤ ਨੇ ਤਾਂਹੀ ਗੁਰੂ ਘਰ ਜਾਕੇ ਸ਼ਿਕਾਇਤਾਂ ਅਤੇ ਦਿਲ ਦੀਆਂ ਗੱਲਾਂ ਸੁਣਾ ਆਉਂਨਾ। ✍🏼 ਕੰਵਲ ਸੰਧੂ
Image
ਗੋਲੀ ਜਾਂ ਬੰਬ ਚਲਾਉਣ ਵਾਲਾ ਭਗਤ ਸਿੰਘ ਨਹੀਂ, ਓਥੇ ਖੜ ਕੇ ਵਿਚਾਰਾਂ ਨੂੰ ਪੇਸ਼ ਕਰਨ ਵਾਲਾ ਭਗਤ ਸਿੰਘ ਹੈ। ਓੜਕ ਸੱਚ। ਪਰਸੋਂ ਇੱਕ ਵੀਡੀਓ ਵੇਖੀ ਜਿਸ ਵਿੱਚ ਸੱਚਾਈ ਦੀ ਲੜਾਈ ਵਿੱਚ ਹਾਰਿਆ ਹੋਇਆ ਯੋਧਾ ਓਸ ਸਮੇਂ ਦੇ ਅਖੌਤੀ ਜਰਨੈਲਾਂ ਦੇ ਪੋਤੜੇ ਫਰੋਲਦਾ ਹੋਇਆ ਆਪਣੀਆਂ ਅੱਖਾਂ ਵਿਚਲੇ ਹੰਝੂਆਂ ਨੂੰ ਰੋਕ ਕੇ, ਸਿਦਕੀ ਹੋਣ ਦੀ ਉਦਾਹਰਣ ਪੇਸ਼ ਕਰ ਰਿਹਾ ਸੀ ਅਤੇ ਸਰਕਾਰਾਂ ਦੀਆਂ ਕੋਝੀਆਂ ਚਾਲਾਂ ਵਿੱਚ ਫਸ ਚੁੱਕੇ ਜਾਂ ਫਸਣ ਜਾ ਰਹੇ ਜਜ਼ਬਾਤੀ ਨੌਜਵਾਨਾਂ ਲਈ ਰਾਹ ਦਸੇਰਾ ਬਣ ਸੁਨੇਹਾ ਦੇ ਰਿਹਾ ਸੀ। ਬ੍ਰਿਟਿਸ਼ ਸਮੇਂ, ਓਦੋਂ ਦੇ ਭਾਰਤੀ ਸਿਸਟਮ ਵਿੱਚ ਜਿੱਥੇ ਸਰਾਭਾ, ਭਗਤ ਸਿੰਘ, ਗ਼ਦਰੀ ਬਾਬੇ ਅੱਤਵਾਦੀ ਅਤੇ ਉੱਧਮ ਸਿੰਘ ਪਾਗ਼ਲ ਕਰਾਰ ਦਿੱਤਾ ਗਿਆ, ਓਥੇ ਅੱਜ, ਸਮਿਆਂ ਦੇ ਹਿਸਾਬ ਨਾਲ ਸਰਕਾਰਾਂ ਅਤੇ ਸਰਕਾਰਾਂ ਵੱਲੋਂ ਗਰਦਾਨੇ ਗੁਨਾਹਗਾਰਾਂ ਦੇ ਸਿਰਫ ਨਾਵਾਂ ਵਿੱਚ ਹੀ ਬਦਲਾਅ ਆਇਆ ਹੈ। ਪਰ ਸਿਸਟਮ ਦੇ ਖ਼ਿਲਾਫ਼ ਹੱਕਾਂ ਹਕੂਕਾਂ ਵਾਲੀ ਲੜਾਈ ਵਿੱਚ ਰੱਤੀ ਭਰ ਫ਼ਰਕ ਨਹੀਂ ਆਇਆ। ਪੰਜਾਬ ਵਿੱਚ, ਕਾਮਰੇਡਾਂ ਅਤੇ ਖਾੜਕੂਆਂ ਵਿੱਚ ਸਿਦਕ ਅਤੇ ਸਿਸਟਮ ਦੇ ਖ਼ਿਲਾਫ਼ ਲੜਾਈ ਵਿੱਚ ਦੋਵਾਂ ਧਿਰਾਂ ਦਾ ਰੋਲ, ਬੜਾ ਉਲਝਵਾਂ ਅਤੇ ਆਪਸ ਚ ਖ਼ਿਲਾਫ਼ਤ ਵਾਲਾ ਮੁੱਦਾ ਹੀ ਰਿਹੈ। ਜਦ ਕਿ ਨਕਸਲਾਈਟ ਮੂਵਮੇਂਟ ਅਤੇ ਖਾੜਕੂ ਮੂਵਮੇਂਟ ਦੀ ਅਸਲ ਲੜਾਈ ਸਿਸਟਮ ਦੇ ਖਿਲਾਫ ਹੀ ਰਹੀ ਹੈ, ਜਿਸ ਵਿੱਚ ਘਾਣ ਪੰਜਾਬ ਦੀ ਜਵਾਨੀ ਅਤੇ ਸਿਦਕੀ ਮੁੰਡਿਆਂ ਦਾ ਹੀ ਹੋਇਆ ਹੈ ਭਾਵੇਂ ਉਹ ਸਿਸਟਮ ਦ

ਮੁਕਾਮ

Image
      ਕੁਸ਼ ਚੀਜ਼ਾਂ ਉੱਪਰ ਸਮੇਂ ਦੇ ਹਿਸਾਬ ਨਾਲ ਢਿੱਲ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਉਹ ਸੁਰੱਖਿਅਤ ਜਗ੍ਹਾ ਪਹੁੰਚ ਸਕਣ ਅਤੇ ਮੁਕਾਮ ਨੂੰ ਹਾਸਿਲ ਕਰ ਸਕਣ। ਜਿੱਦਾਂ ਵਹਿੰਦੇ ਪਾਣੀ ਵਿੱਚ ਤਰਦੇ ਸੁੱਕੇ ਪੱਤੇ ਨੇ ਧਰਤੀ ਉੱਪਰ ਵੀ ਸੁੱਕ ਕੇ ਖ਼ਾਦ ਹੀ ਬਣਨਾ ਹੁੰਦੈ ਪਰ ਹੋ ਸਕਦੈ ਉਹ ਵਹਿ ਕੇ ਕਿਤੇ ਦੂਰ ਜਾਣਾ ਚਾਹੁੰਦਾ ਹੋਵੇ ਜਿੱਥੇ ਉਸਦਾ ਮੁਕਾਮ ਮੁਕੰਮਲ ਹੋਣਾ ਹੋਵੇ।      ਵਿਲੱਖਣਤਾ ਵਿਖਾ ਕੇ ਕੁਦਰਤ ਨੇ ਆਪਣੇ ਨਿਯਮ ਦੇ ਉਲਟ ਉਸਦੇ ਮੁਕਾਮ ਨੂੰ ਮੁਕੰਮਲ ਕਰਵਾਉਣ ਵਿੱਚ ਮਦਦ ਕੀਤੀ ਹੋਵੇ। -ਕੰਵਲ ਸੰਧੂ