ਮੁਕਾਮ


      ਕੁਸ਼ ਚੀਜ਼ਾਂ ਉੱਪਰ ਸਮੇਂ ਦੇ ਹਿਸਾਬ ਨਾਲ ਢਿੱਲ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਉਹ ਸੁਰੱਖਿਅਤ ਜਗ੍ਹਾ ਪਹੁੰਚ ਸਕਣ ਅਤੇ ਮੁਕਾਮ ਨੂੰ ਹਾਸਿਲ ਕਰ ਸਕਣ। ਜਿੱਦਾਂ ਵਹਿੰਦੇ ਪਾਣੀ ਵਿੱਚ ਤਰਦੇ ਸੁੱਕੇ ਪੱਤੇ ਨੇ ਧਰਤੀ ਉੱਪਰ ਵੀ ਸੁੱਕ ਕੇ ਖ਼ਾਦ ਹੀ ਬਣਨਾ ਹੁੰਦੈ ਪਰ ਹੋ ਸਕਦੈ ਉਹ ਵਹਿ ਕੇ ਕਿਤੇ ਦੂਰ ਜਾਣਾ ਚਾਹੁੰਦਾ ਹੋਵੇ ਜਿੱਥੇ ਉਸਦਾ ਮੁਕਾਮ ਮੁਕੰਮਲ ਹੋਣਾ ਹੋਵੇ।
     ਵਿਲੱਖਣਤਾ ਵਿਖਾ ਕੇ ਕੁਦਰਤ ਨੇ ਆਪਣੇ ਨਿਯਮ ਦੇ ਉਲਟ ਉਸਦੇ ਮੁਕਾਮ ਨੂੰ ਮੁਕੰਮਲ ਕਰਵਾਉਣ ਵਿੱਚ ਮਦਦ ਕੀਤੀ ਹੋਵੇ।

-ਕੰਵਲ ਸੰਧੂ

Comments

Popular posts from this blog

ਸਿਆਣਪ

ਇਨਸਾਨੀ ਕਦਰਾਂ