Posts

Showing posts from August, 2021

ਇਨਸਾਨੀ ਕਦਰਾਂ

Image
ਆਯੁਰਵੈਦਿਕ ਹਸਪਤਾਲ ਅਕਸਰ ਗੇੜਾ ਲੱਗਦਾ ਰਹਿੰਦੈ, ਹਸਪਤਾਲ ਤੋਂ ਡੈਡੀ ਦੀ ਦਵਾਈ ਲੈਕੇ ਜਾਈਦੀ ਐ। ਕੱਲ੍ਹ ਵੀ ਗਿਆ ਹੋਇਆ ਸੀ। ਡੈਡੀ,ਹਸਪਤਾਲ ਅੰਦਰ, ਡਾਕਟਰ ਕੋਲ ਗਏ ਹੋਏ ਸਨ ਤੇ ਮੈਂ ਬਾਹਰ ਗੱਡੀ ਵਿੱਚ ਬੈਠਾ ਸੀ। ਫ਼ੋਨ ਦੀ ਬੈਟਰੀ ਘੱਟ ਹੋਣ ਕਾਰਨ, ਫ਼ੋਨ ਬੰਦ ਹੋਣ ਦੇ ਡਰੋਂ, ਫ਼ੋਨ ਨੂੰ ਕੁੱਝ ਸਮੇਂ ਲਈ ਸਾਹ ਲੈਣ ਲਈ ਪਾਸੇ ਰੱਖ ਕੇ, ਸ਼ਾਂਤ ਮਾਹੌਲ ਚ ਗੱਡੀ ਦੇ ਸ਼ੀਸ਼ੇ ਖੋਲ ਕੇ ਬੱਦਲਵਾਈ ਕਾਰਨ ਕੁਦਰਤੀਂ ਚੱਲ ਰਹੀ ਹਵਾ ਦਾ ਅਨੰਦ ਲੈ ਰਿਹਾ ਸੀ ਤੇ ਡੈਡੀ ਦਾ ਇੰਤਜ਼ਾਰ ਕਰ ਰਿਹਾ ਸੀ। ਬਾਹਰਲੀ ਦੁਨੀਆਂ ਦੀ ਚਹਿਲ ਕਦਮੀਂ ਵੀ ਵੇਖ ਰਿਹਾ ਸੀ ਤੇ ਬਾਕੀਆਂ ਨੂੰ ਨੀਵੀਂ ਪਾਈ ਫ਼ੋਨ ਵਿੱਚ ਵੜ ਕੇ ਬੈਠਿਆਂ ਨੂੰ ਵੀ ਵੇਖ ਰਿਹਾ ਸੀ। ਓਸੇ ਚਹਿਲ ਕਦਮੀਂ ਚ ਵੇਖਿਆ ਕਿ, ਇੱਕ ਲੇਡੀ, ਰਸਤੇ ਵਿੱਚ ਖੜ੍ਹੀ ਮੇਰੀ ਗੱਡੀ ਕੋਲ ਦੀ ਹਸਪਤਾਲ ਦੇ ਅੰਦਰ-ਬਾਹਰ ਨੂੰ 3-4 ਗੇੜੇ ਮਾਰ ਆਈ ਸੀ,10 ਕ ਮਿੰਟ ਮੇਰੇ ਸਾਹਮਣੇ ਲੱਗੀ ਕਤਾਰ ਵਿੱਚ ਵੀ ਖੜ੍ਹੀ ਰਹੀ, ਓਹਦੇ ਨਾਲ ਇੱਕ ਬੁਜ਼ੁਰਗ ਮਾਤਾ ਜੀ ਵੀ ਸਨ। ਮਾਤਾ ਨੂੰ, ਬਾਹਰ ਲੱਗੀ ਹੋਈ ਕਤਾਰ ਦੇ ਲਾਗੇ ਰੱਖੀ ਹੋਈ ਕੁਰਸੀ ਉੱਪਰ ਬਿਠਾ ਕੇ, ਓਹ ਫ਼ੇਰ ਹਸਪਤਾਲ ਤੋਂ ਬਾਹਰ ਵੱਲ ਨੂੰ ਚਲੀ ਗਈ।  ਕੁੱਝ ਦੇਰ ਬਾਅਦ, ਮੇਰੀ ਗੱਡੀ ਲਾਗੇ ਆਟੋ ਆਕੇ ਰੁਕਿਆ ਤੇ ਓਹੀ ਲੇਡੀ ਹੱਥ ਵਿੱਚ ਲਿਫ਼ਾਫ਼ਾ ਫੜ੍ਹੀ, ਆਟੋ ਵਿੱਚੋਂ ਉੱਤਰੀ। ਓਹ ਖ਼ੁਦ ਹੀ, ਸ਼ਾਇਦ ਬਾਹਰਲੀ ਦਵਾਈਆਂ ਦੀ ਦੁਕਾਨ ਤੋਂ ਦਵਾਈਆਂ ਲਿਆਈ ਅਤੇ ਕੁਰਸੀ ਉੱਪਰ ਬੈਠੀ ਮਾਤਾ ਨੂੰ ਫ

ਲੁਟੇਰੇ

Image
ਨਿੱਕੇ ਹੁੰਦਿਆਂ ਸਭਨੂੰ ਕਿਤਾਬਾਂ ਵਿੱਚ ਇਹੀ ਪੜ੍ਹਾਇਆ ਗਿਆ ਸੀ : "ਅਖੇ 'ਵਾਸਕੋ ਡੀ ਗਾਮਾ' ਨੇ ਭਾਰਤ ਦੀ ਖੋਜ ਕੀਤੀ ਸੀ।"  ਖੋਜ ਕਰਨ ਨੂੰ ਵਾਸਕੋ ਕਿਹੜਾ ਭਾਰਤ ਦਾ ਨਾਮ ਰੱਖ ਕੇ ਗਿਆ ਸੀ ਜਾਂ ਭਾਰਤ ਤੋਂ ਬਾਹਰੀ ਦੇਸ਼ਾਂ ਤੱਕ ਲੁੱਕ ਦੀਆਂ ਨਵੀਂਆਂ ਨਕੋਰ ਸੜਕਾਂ ਬਣਾ ਕੇ ਗਿਆ ਸੀ। ਭਾਰਤ ਦਾ ਉਦੈ, ਵਾਸਕੋ ਡੀ ਗਾਮਾ (Vasco da Gama) ਦੇ ਪੁਰਖਿਆਂ ਤੋਂ ਵੀ ਪਹਿਲਾਂ ਦਾ ਸੀ ਤੇ ਹੈ।  "ਕੁੱਤੇ ਦੇ ਮੂੰਹ ਨੂੰ ਖ਼ੂਨ ਲੱਗ ਜਾਵੇ ਤਾਂ ਉਹ ਵਾਰ-ਵਾਰ ਲਹੂ ਦਾ ਸਵਾਦ ਭਾਲਦੈ।" ਇੱਕ ਵਾਰ ਲੱਭੀ ਹੋਈ ਚੀਜ਼ ਨੂੰ ਜਾਂ ਜਗ੍ਹਾ ਨੂੰ 3 ਵਾਰ ਕੌਣ ਲੱਭਦੈ, ਬਸ਼ਰਤੇ ਚੀਜ਼ ਗਵਾਚੀ ਨਾਂ ਹੋਵੇ। ਓਹ ਤਾਂ ਲੁਟੇਰਿਆਂ ਦੀ ਟੋਲੀ ਸੀ ਜਿਹੜੀ ਪੁਰਤਗਾਲ ਤੋਂ ਅਫ਼ਰੀਕਾ ਅੱਤਿਆਚਾਰ ਕਰਕੇ, ਸਮੁੰਦਰ ਵਿੱਚ ਘੁੰਮਦੇ ਘੁਮਾਉਂਦੇ ਏਧਰ, ਭਾਰਤ, ਖੇਹ ਖਾਣ ਆ ਗਈ ਸੀ। ਭਾਰਤ ਦੇ ਕਬਾਇਲੀ ਲੋਕਾਂ ਦਾ ਦੇਸੀਪੁਣਾ ਵੇਖ ਕੇ ਅਤੇ ਗਹਿਣਿਆਂ ਨਾਲ ਲੱਦੇ ਆਮ ਲੋਕਾਂ ਨੂੰ ਵੇਖ ਕੇ, ਜਿਵੇਂ ਕੁੱਤਾ ਮੁਰਗੇ ਦੀ ਲੱਤ ਨੂੰ ਵੇਖ ਕੇ ਰਾਲਾਂ ਟਪਕਾਉਂਦੈ ਅਤੇ ਝਪੱਟਾ ਮਾਰ ਕੇ ਪੂਰੇ ਮੁਰਗੇ ਨੂੰ ਖਾਣਾ ਚਾਹੁੰਦੈ, ਓਵੇਂ ਹੀ ਖੁਰਾਫ਼ਾਤੀ ਵਾਸਕੋ ਨੇ ਭਾਰਤੀ ਲੋਕਾਂ ਦੇ ਖ਼ਜ਼ਾਨਿਆਂ ਨੂੰ 3 ਫੇਰੀਆਂ ਵਿੱਚ ਰੱਜ ਕੇ ਲੁੱਟਿਆ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਸੋਨਾ, ਚਾਂਦੀ, ਹੀਰੇ-ਜ਼ਾਵਾਹਾਰਾਤ, ਭਾਰਤੀ ਮਸਾਲਿਆਂ ਦੀ ਆੜ੍ਹ ਚ, ਲੱਦ-ਲੱਦ ਕੇ ਲੈਕੇ ਗਿਆ। ਜਦੋਂ ਕੁੱਤਾ ਵੀ

ਕੁੜੀਆਂ

Image
"ਬੇਬੇ, ਸੁਰਜੀਤ ਦੇ ਘਰੇ ਕੁੜੀ ਹੋਈ ਆ,ਮੈਂ ਚੱਲਿਆ ਹਸਪਤਾਲ ਮੇਰੀ ਭਤੀਜੀ ਨੂੰ ਵੇਖਣ" ਖੁਸ਼ੀ ਦੇ ਜਲੌਅ ਚ ਤਾਰੀ ਨੇ ਕੱਪੜੇ ਸੁੱਕਣੇ ਪਾਉਂਦੀ ਆਪਣੀ ਮਾਂ ਨੂੰ ਦੱਸਿਆ ਅਤੇ ਸਕੂਟਰ ਨੂੰ ਕਿੱਕ ਮਾਰ ਘਰੋਂ ਨਿੱਕਲ ਪਿਆ। ਕੁੜੀ ਦੇ ਪੈਦਾ ਹੋਣ ਦੀ ਖਬਰ ਸੁਣ ਕੇ, ਸੁਰਜੀਤ ਅਤੇ ਤਾਰੀ ਦੀ, ਬੇਬੇ ਦੀ ਮੁਸਕੁਰਾਹਟ ਕਿਧਰੇ ਗਵਾਚ ਗਈ, ਮੱਥੇ ਤੇ ਤਿਉੜੀਆਂ ਪੈ ਗਈਆਂ ਅਤੇ  ਅੱਖਾਂ ਪੂੰਝਦੀ ਹੋਈ ਬਾਲਟੀ ਚੁੱਕ ਕੇ ਦੋਬਾਰਾ ਕੱਪੜੇ ਸੁੱਕਣੇ ਪਾਉਣ ਲੱਗ ਪਈ। ਕੁੱਝ ਘਰਾਂ ਵਿੱਚ ਕੁੜੀ, ਜਨਮ ਲੈ ਕੇ ,ਟੱਬਰ ਨੂੰ ਓਨਾ ਖੁਸ਼ ਨਹੀਂ ਕਰ ਪਾਉਂਦੀ ,ਜਿੰਨਾ ਸ਼ਾਇਦ ਇੱਕ ਮੁੰਡਾ ਓਸ ਘਰ ਚ ਪੈਦਾ ਹੋ ਕੇ ਸਾਰੇ ਟੱਬਰ ਦੀਆਂ ਵਰਾਛਾਂ ਚੌੜੀਆਂ ਕਰ ਦੇਂਦਾ।  "ਬਿਗਾਨੇ ਘਰ ਜਾਣਾ ਤੇ ਬਿਗਾਨੇ ਘਰੋਂ ਆਈ ਏ", ਬੱਸ ਐਹੋ ਲਫਜ਼ਾਂ ਨੂੰ ਸੁਣ ਕੇ ਜ਼ਿਆਦਾਤਰ ਕੁੜੀਆਂ ਵੱਡੀਆਂ ਹੁੰਦੀਆਂ ਆਈਆਂ ਨੇ। ਇੱਕ ਪਾਸੇ ਕਈਆਂ ਨੂੰ ਬੱਚੇ ਦੀ ਦਾਤ ਵੀ ਨਸੀਬ ਨਹੀਂ ਹੁੰਦੀ ਤਾਂ ਦੂਜੇ ਪਾਸੇ ਸਿਰਫ ਮੁੰਡਾ ਹੀ ਚਾਈਦਾ ਦਾ ਰੇੜਕਾ ਚੱਲਦਾ ਰਹਿੰਦਾ।  ਗੱਲਾਂ ਬਾਤਾਂ,  ਸਮਾਜ ਵਿੱਚੋਂ ਹੀ ਨਿੱਕਲ ਕੇ ਬਾਹਰ ਆਉਂਦੀਆਂ ਨੇ 'ਤੇ ਚੰਗੇ ਵਿਚਾਰ ਹੀ ਸਮਾਜ ਵਿੱਚ ਬਦਲਾਅ ਲੈਕੇ ਆ ਸਕਦੇ ਨੇ।

ਚੰਡੀਗੜ੍ਹ

Image
ਚੰਡੀਗੜ੍ਹ ਨੂੰ ਜਿੱਥੇ ਪੱਥਰਾਂ ਦਾ ਸ਼ਹਿਰ ਵੀ ਕਿਹਾ ਗਿਆ ਓਥੇ ਹੀ, ਐਥੋਂ ਦੀ ਹਰਿਆਲੀ ਅਤੇ ਪੌਣ ਪਾਣੀ ਵੀ ਮਾਨਣ ਯੋਗ ਏ। ਪਟਿਆਲੇ ਨੌਕਰੀ ਤੋਂ ਬਾਅਦ ਚੰਡੀਗੜ੍ਹ ਨੌਕਰੀ ਕਰਨ ਦਾ ਮੌਕਾ ਮਿਲਿਆ ਤਾਂ ਐਥੋਂ ਦਾ ਰਹਿਣ ਸਹਿਣ ਅਤੇ ਬਦਲਦੇ ਰੰਗਾਂ ਦੇ ਨਾਲ-ਨਾਲ ਬਦਲਦੇ ਚਿਹਰੇ ਵੇਖੇ ਤਾਂ ਅਚੰਭਾ ਵੀ ਹੋਇਆ ਅਤੇ ਥਿੜਕਦੇ ਥਿੜਕਦੇ ਬਚਾਅ ਵੀ ਕੀਤਾ।    ਪੀ ਜੀ ਵਿੱਚੋਂ ਨਿਕਲਦਿਆਂ ਸਾਰ ਜਾਂ ਦਫ਼ਤਰ ਨੂੰ ਜਾਂਦਿਆਂ, ਕੋਈ ਵੀ ਬੁਜ਼ੁਰਗ ਮਿਲੇ ਤਾਂ ਸਤਿ ਸ੍ਰੀ ਆਕਾਲ ਬੁਲਾਉਣਾ ਪਿੰਡੋਂ ਹੀ ਸਿੱਖਿਆ ਸੀ ਤਾਂ ਐਥੇ ਚੰਡੀਗੜ੍ਹ ਆਕੇ ਵੀ ਉਹੀ ਸੁਭਾਅ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਜਿੰਨੀ ਸ਼ੁੱਧ ਪੰਜਾਬੀ ਮੈਂ ਚੰਡੀਗੜ੍ਹ ਵਿੱਚ ਪੁਰਾਣੇ ਰਹਿੰਦੇ ਹਿੰਦੂ ਪਰਿਵਾਰਾਂ ਤੋਂ ਸੁਣੀ ਐੱਨੀ ਉਮੀਦ ਮੈਨੂੰ ਪਟਿਆਲੇ ਬੈਠੇ ਕਦੇ ਨੀਂ ਸੀ। ਓਹਨਾਂ ਨਾਲ ਗੱਲਾਂ ਕਰਕੇ ਅਤੇ 22 ਸੈਕਟਰ ਦੇ ਗੁਰੂਦਵਾਰੇ ਜਾਕੇ, ਗੀਤਾਂ ਵਿੱਚਲੇ ਚੰਡੀਗੜ੍ਹ ਬਾਰੇ ਸੋਚ ਨੂੰ ਛੱਡ ਕੇ, ਖੁਦ ਦੀ ਵਿਲੱਖਣ ਸੋਚ ਜਾਂ ਪੇਂਡੂ ਵਿਚਾਰਾਂ ਵਾਲੀ ਸੋਚ ਨੂੰ ਕਾਇਮ ਰੱਖਣ ਦਾ ਹੌਂਸਲਾ ਮਿਲਦਾ। ਚੰਡੀਗੜ੍ਹ ਨੇ ਜਿੱਥੇ ਕਈਆਂ ਨੂੰ ਰੋਜ਼ਗਾਰ ਅਤੇ ਜ਼ਿੰਦਗੀ ਜਿਊਣ ਦਾ ਵਲ਼ ਸਿਖਾਇਆ ਉੱਥੇ ਹੀ ਅਸੀਂ ਖ਼ੁਦ ਹੀ ਚੰਡੀਗੜ੍ਹ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ। ਜਿਵੇਂ ਨਵੀਂ ਪਨੀਰੀ ਨੂੰ ਭਾਰਤ ਤੋਂ ਕਨੇਡਾ ਜਾਕੇ ਖੁੱਲ੍ਹ ਮਿਲਦੀ ਹੈ ਤਾਂ ਓਵੇਂ ਹੀ ਚੰਡੀਗੜ੍ਹ ਦੀ ਖੁੱਲ੍ਹ ਕਈਆਂ ਨੂੰ ਰਾਸ ਨਹੀਂ
Image
ਇਤਿਹਾਸ ਅਤੇ ਮਿਥਿਹਾਸ ਵਿੱਚ, ਸ਼ਬਦਾਂ ਦੇ ਅੰਤਰ ਦੇ ਨਾਲ-ਨਾਲ, ਇਹਨਾਂ ਦੀ ਵਿਆਖਿਆ ਵਿੱਚ ਵੀ ਜ਼ਮੀਨ-ਅਸਮਾਨ ਦਾ ਅੰਤਰ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਪੁਰਾਤਨ ਇਮਾਰਤਾਂ ਦੇ ਰੱਖ-ਰਖਾਵ ਦੇ ਪੱਖ ਵਾਲਿਆਂ ਨੂੰ ਪੱਥਰ ਪੂਜਕ ਤਾਂ ਬਿਲਕੁੱਲ ਵੀ ਨਹੀਂ ਮੰਨਿਆ ਜਾ ਸਕਦਾ। ਕਿਸੇ ਵੀ ਜਗ੍ਹਾ ਦਾ ਇਤਿਹਾਸ ਅਤੇ ਪੁਰਾਤਨ ਮਾਹੌਲ, ਓਸ ਜਗ੍ਹਾ ਦੇ ਵਜੂਦ ਦੀ ਗਵਾਹੀ ਭਰਦਾ ਹੈ।  ਕਿਤਾਬਾਂ ਅਤੇ ਗ੍ਰੰਥਾਂ ਵਿੱਚ ਲਿਖਿਆ ਇਤਿਹਾਸ, ਰੂਹ ਦੀ ਖ਼ੁਰਾਕ ਅਤੇ ਜੀਵਨ ਜਾਚ ਸੁਧਾਰਣ ਵਿੱਚ ਇਜ਼ਾਫ਼ਾ ਕਰਦਾ ਹੈ ਤਾਂ ਪੁਰਾਤਨ ਇਮਾਰਤਾਂ ਵੀ, ਪੁਰਾਣੇ ਮਾਹੌਲ ਨੂੰ ਸਮਝਣ ਅਤੇ ਰੂਹ ਨੂੰ ਸਕੂਨ ਦੇਣ ਵਿੱਚ ਓਨਾਂ ਹੀ ਸਹਾਈ ਹੁੰਦੀਆਂ ਹਨ। 38 ਸੈਕਟਰ, ਚੰਡੀਗੜ੍ਹ ਦੇ ਗੁਰੂਦੁਆਰਾ ਸਾਹਿਬ ਵਿੱਚ ਪਹਿਲਾਂ ਵੀ ਕਈ ਵਾਰ ਮੱਥਾ ਟੇਕ ਕੇ ਆਇਆ ਹਾਂ। ਪਰ ਕੱਲ੍ਹ, ਪਹਿਲਾਂ ਵਾਲੀ ਇਮਾਰਤ ਵਿੱਚ ਮੁਰੰਮਤ ਚੱਲ ਰਹੀ ਸੀ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼, ਨਾਲ ਵਾਲੀ ਇਮਾਰਤ ਵਿੱਚ ਹੋਣ ਕਾਰਨ, ਓਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ, ਚੰਡੀਗੜ੍ਹ ਦੇ ਵਜੂਦ ਦੀ ਗਵਾਹੀ ਭਰਦੀ ਗੁਰੂਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਵੇਖ ਕੇ ਅਚੰਭਾ ਵੀ ਹੋਇਆ ਅਤੇ ਖੁਸ਼ੀ ਵੀ ਹੋਈ। ਤਾਂ ਸੁਭਾਅ ਮੁਤਾਬਿਕ, ਇਤਿਹਾਸ ਜਾਨਣ ਦੀ ਇੱਛਾ ਅਨੁਸਾਰ, ਪੁੱਛਣ ਤੇ ਪਤਾ ਲੱਗਿਆ ਕਿ ਗੁਰੂਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ, ਵਾਕਿਆ ਹੀ ਪਿੰਡ ਸ਼ਾਹ ਪੁਰ ਦੀ 1946 ਈ. ਤੋਂ, ਚੰਡੀਗੜ੍ਹ ਬਣਨ ਤੋਂ ਪਹਿਲਾਂ ਦੀ, ਉਸਾਰੀ ਹੋਈ ਹੈ। ਸਾ

ਖ਼ਿਆਲ

Image
 ਕਈ ਵਾਰ ਤੁਸੀਂ ਕਿਸੇ ਦਾਇਰੇ ਵਿੱਚ ਫਸ ਕੇ ਰਹਿ ਜਾਨੇ ਹੋ। ਪਰ ਜਦੋਂ, ਤੁਸੀਂ, ਓਸ ਦਾਇਰੇ ਵਿੱਚੋਂ ਬਾਹਰ ਨਿੱਕਲ ਕੇ ਆਉਂਦੇ ਹੋ ਤਾਂ ਖ਼ੁਦ ਨੂੰ ਘੋਖਣਾ ਸ਼ੁਰੂ ਕਰਦੇ ਓ ਅਤੇ ਤੁਹਾਨੂੰ ਖੁਦ ਦੀਆਂ ਗਲਤੀਆਂ-ਮਲਤੀਆਂ, ਚੰਗਿਆਈਆਂ ਦਾ ਗਿਆਨ ਹੋਣ ਲੱਗ ਪੈਂਦੈ।  ਕਈ ਵਾਰ ਤੁਹਾਡੇ ਕੋਲੋਂ ਮਦਦ ਲੈਣ ਵਾਲੇ ਤੁਹਾਨੂੰ ਹੱਲਾਸ਼ੇਰੀ ਦੇਣ ਦੀ ਬਜਾਇ ਤੁਹਾਨੂੰ ਨੀਚਾ ਵਿਖਾ ਕੇ ਅਤੇ ਦਬਾਅ ਕੇ ਰੱਖਣਾ ਚਾਹੁੰਦੇ ਹਨ। ਪਰ ਜਦੋਂ ਤੁਹਾਨੂੰ ਖ਼ੁਦ ਦੇ ਵਜੂਦ ਦਾ ਪਤਾ ਲਗਦੈ ਕਿ ਤੁਸੀਂ ਕੀ ਸੀ ਅਤੇ ਕੀ ਹੋ ਤਾਂ ਫੇਰ ਤੁਹਾਨੂੰ ਖ਼ੁਦ ਦੀ ਕਾਬਲੀਅਤ ਅਤੇ ਸ਼ਖਸੀਅਤ ਦੀ ਸਮਝ ਪੈ ਜਾਂਦੀ ਏ। ✍🏼 ਕੰਵਲ Sometimes you get stuck in a circle. But when you step out of that circle, you begin to examine yourself ਓ and you begin to realize your own faults and virtues.  Sometimes those who ask you for help want to keep you down and pressure you instead of encouraging you. But when you find out about your own existence, what you were and what you are, then you get an understanding of your own abilities and personality. ✍🏼 Sandhu.kawal1

ਨਲਕਾ

Image
'ਨਲਕੇ ਮੁੱਕ ਗਏ, ਜ਼ਮੀਨ ਹੇਠਲੇ ਪਾਣੀ ਡੂੰਘੇ ਹੋ ਕੇ ਸੁੱਕ ਗਏ।' ""ਨਲਕਾ"" ਮੈਂ ਵੀ ਕਦੇ ਰਾਜ ਕਰਦਾ ਹੁੰਦਾ ਸੀ ਪੰਜਾਬ ਦੀ ਧਰਤੀ ਉੱਪਰ, ਤ੍ਰੇਹੇ ਲੋਕਾਂ ਦੀ ਪਿਆਸ ਬੁਝਾਉਣ ਵਿੱਚ।  ਪਰ ਅੱਜ ਤਾਂ ਮੈਂ ਵਿੱਸਰ ਹੀ ਗਿਆ, ਨਾਂ ਨਵੀਂ ਪਨੀਰੀ ਮੈਨੂੰ ਜਾਣਦੀ ਏ ਤੇ ਨਾਂ ਹੀ ਮੇਰੇ ਵਜੂਦ ਬਾਰੇ ਕਿਸੇ ਨੂੰ ਚਿੱਤ ਚੇਤਾ ਹੁਣ। ਮੈਨੂੰ ਮੁਕਾਉਣ ਵਿੱਚ ਜਿੱਥੇ ਮਸ਼ੀਨਰੀ ਦਾ ਹੱਥ ਹੈ ਓਥੇ ਹੀ ਦੂਰ ਅੰਦੇਸ਼ੀ ਸੋਚ ਨਾਂ ਹੋਣ ਕਰਕੇ ਮੇਰੇ ਆਪਣੇ ਬੜੇ ਲੋਕਾਂ ਦਾ ਹੱਥ ਹੈ, ਮੇਰਾ ਸੰਘ ਘੁੱਟਣ ਵਿੱਚ। ਮੈਂ ਤਾਂ ਯੁੱਗਾਂ ਯੁਗਾਂਤਰਾਂ ਤੋਂ ਸਾਂਭੇ ਹੋਏ ਪੰਜਾਬ ਦੀ ਧਰਤੀ ਵਿੱਚਲੇ ਪਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਹੀ ਕੀਤਾ ਸੀ। ਪਰ ਅੱਜ ਕੱਲ੍ਹ ਅਹਾ ਨਵੇਂ ਜਿਹੇ ਸ਼ਲਾਰੂ R.O. ਨੇ ਤਾਂ ਪਾਣੀ ਵਿਚਲੇ ਬਹੁਮੁੱਲੇ ਤੱਤਾਂ ਨੂੰ ਕਤਲ ਕਰਕੇ, ਲੋਕਾਂ ਨਾਲ ਧ੍ਰੋਹ ਕਮਾਇਆ ਅਤੇ ਲੋਕੀ ਵੀ ਓਸ ਦਗੇਬਾਜ਼ ਨੂੰ ਹੱਥੋ ਹੱਥ ਵੱਧ ਪੈਸੇ ਦੇ ਦੇ ਕੇ ਖਰੀਦਦੇ ਨੇ ਅਤੇ ਓਸੇ ਪਾਣੀ ਨੂੰ ਪੀ ਕੇ, ਫੇਰ ਰਾਜੇ ਮਹਾਰਾਜੇ ਵਾਲੀ feeling ਲੈਂਦੇ ਨੇ। ਕੋਈ ਪੁੱਛਣ ਵਾਲਾ ਹੋਵੇ ਕਿ ਲੋਕੋ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨਸਲ ਖਤਮ ਹੋ ਜਾਣੀ ਏ, ਜੇ ਐਸ ਜ਼ਰਖ਼ੇਜ਼ ਜ਼ਮੀਨ ਦੇ ਪਾਣੀ ਨੂੰ ਬਚਾਅ ਨਾਂ ਸਕੇ ਤਾਂ। ਮੇਰਾ ਦੌਰ ਹੀ ਖਤਮ ਹੋਇਆ ਕਿਉਂਕਿ ਮੇਰੀ ਹਿੱਕ ਵਿੱਚ ਐਨਾ ਜ਼ੋਰ ਹੈਨੀ ਸੀ ਕਿ ਮੈਂ 200 ਫੁੱਟ ਡੂੰਘੇ ਪਾਣੀ ਨੂੰ ਖਿੱਚ ਕੇ ਉੱਪਰ

ਸਵੇਰ

Image
ਚੜ੍ਹਦੀ ਸਵੇਰ, ਨਵੀਂ ਜ਼ਿੰਦਗੀ ਦਾ ਆਗਾਜ਼, ਕੁਦਰਤ ਦੇ ਸੰਗੀਤ ਦੇ ਨਾਲ ✍🏼 ਕੰਵਲ

ਮੁਨੱਵਰ ਰੁਖ਼

Image
ਅਸੀਂ ਪੰਜਾਬ ਯੂਨੀਵਰਸਿਟੀ ਵਿੱਚ, ਪਿੱਪਲ ਦੇ ਸਾਹਮਣੇ ਵਾਲੀ ਪਹਿਲੀ ਜੂਸ ਦੀ ਦੁਕਾਨ ਤੇ ਖੜ੍ਹੇ ਹੋ ਕੇ ਸ਼ੇਕ ਪੀ ਰਹੇ ਸਾਂ। ਚਹਿਲ ਪਹਿਲ ਵਾਧੂ ਸੀ, ਮੁੰਡੇ ਕੁੜੀਆਂ ਆਪਸ ਚ ਯਾਰ-ਦੋਸਤ, ਸਭ ਵਾਰੋ ਵਾਰੀ ਗੁਜ਼ਰ ਰਹੇ ਸਨ। ਚਹਿਲ ਪਹਿਲ ਦੇ ਵਿੱਚ, ਹੋਰ ਮੁੰਡੇ ਕੁੜੀਆਂ ਵਾਂਗ, ਇੱਕ ਜੋੜਾ ਵੀ ਕਿਤਾਬਾਂ ਫੜੀ ਤੁਰਿਆ ਆ ਰਿਹਾ ਸੀ। ਇੱਕ ਫਿਲਮੀ ਸੀਨ ਦੀ ਤਰ੍ਹਾਂ, ਕੁੜੀ ਨੇ ਆਪਣੇ ਸੱਜੇ ਬੂਟ ਦੇ ਖੁੱਲ੍ਹੇ ਹੋਏ ਤਸਮੇ ਵੱਲ ਨਿਗ੍ਹਾ ਮਾਰੀ ਤੇ ਰੁੱਕ ਗਈ। ਅਗਲੇ ਹੀ ਪਲ, ਮੁੰਡੇ ਨੇ ਸੱਜਾ ਗੋਡਾ ਭੂੰਜੇ ਲਾ ਕੇ ਕੁੜੀ ਦਾ ਪੈਰ ਆਪਣੇ ਖੱਬੇ ਪੱਟ ਤੇ ਰੱਖ ਕੇ ਤਸਮਾ ਬੰਨ੍ਹ ਦਿੱਤਾ, ਬਾਅਦ ਚ ਦੋਨੋਂ ਇੱਕ ਦੂਜੇ ਨੂੰ ਵੇਖ ਕੇ ਮੁਸਕਰਾਏ ਅਤੇ ਓਥੋਂ ਤੁਰ ਪਏ।  ਸਾਡੇ ਭਾਅ, ਚੰਡੀਗੜ੍ਹ ਵਾਲੀ ਆਸ਼ਕੀ ਦੀ ਹਾਸੋਹੀਣੀ ਗੱਲ ਸੀ ਅਤੇ ਐਸ ਫ਼ਿਲਮੀ ਸੀਨ ਨੂੰ ਅਸੀਂ ਮਰਦਾਨਗੀ ਦੀ ਸ਼ਾਨ ਦੇ ਖ਼ਿਲਾਫ਼, ਕੁੜੀ ਦੇ ਥੱਲੇ ਲੱਗਿਆ ਸਮਝ ਰਹੇ ਸਾਂ ਅਤੇ ਕੁੜੀ ਦੇ ਬੂਟ ਦਾ ਤਸਮਾ ਬੰਨ੍ਹਣ ਵਾਲੇ ਮੁੰਡੇ ਨਾਲ ਮਨੋ ਮਨੀਂ ਹਮਦਰਦੀ ਵੀ ਜਤਾ ਰਹੇ ਸਾਂ।  ਪਟਿਆਲਾ ਗੁਰੂਦਵਾਰਾ ਸਾਹਿਬ ਵਿੱਚ, ਮੱਥਾ ਟੇਕ ਕੇ ਵਾਪਸੀ ਤੇ ਜੋੜਾ ਘਰ ਵਿੱਚ, ਵੇਖਿਆ ਕਿ ਇੱਕ ਪਿਓ ਗੋਡਾ ਲਾ ਕੇ ਆਪਣੀ ਨਿੱਕੀ ਧੀ ਰਾਣੀ ਦੇ ਬੂਟ ਦੇ ਤਸਮੇ ਬੰਨ੍ਹ ਰਿਹਾ ਸੀ, ਛੋਟੀ ਬੱਚੀ ਨੇ ਪਿਓ ਦੇ ਵੱਡੇ ਚਿੱਟੇ ਰੁਮਾਲ ਨਾਲ ਸਿਰ ਢੱਕਿਆ ਹੋਇਆ ਸੀ ਅਤੇ ਤਸਮੇ ਬੰਨ੍ਹਦੇ ਆਪਣੇ ਪਿਓ ਵੱਲ ਗਹੁ ਨਾਲ ਵੇਖ ਰਹੀ ਸੀ ਤੇ ਮੁਸਕਰਾ ਵੀ ਰਹੀ

ਢਲਦਾ ਸੂਰਜ

Image
ਆਉਣ ਵਾਲੀ, ਨਵੀਂ, ਚੜ੍ਹਦੀ ਸਵੇਰ ਦੀ ਆਸ ਵਿੱਚ। ਹਨ੍ਹੇਰਾ, ਢਲਦੇ ਸੂਰਜ ਦੇ ਨਾਲ, ਬੀਤੇ ਸਮੇਂ ਦੀਆਂ ਕਈ ਯਾਦਾਂ,  ਆਪਣੇ ਆਪ ਵਿੱਚ ਸਮੋ ਲੈਂਦੈ। ✍🏼 ਕੰਵਲ Captured by insta I'd @sandhu.kawal1 

ਕੁਦਰਤਿ

Image
ਸੋਹਣੀ, ਠੰਢੀ-ਠਾਰ ਹਵਾ ਚੱਲ ਰਹੀ ਸੀ। ਸਵੇਰੇ-ਸਵੇਰੇ ਚਾਹ ਨਾਲ ਪਰੌਂਠੇ ਖਾਕੇ, ਬਾਲਕੋਨੀ ਵਿੱਚ ਕੁਰਸੀ ਤੇ ਬੈਠਾ, ਪਲਕਾਂ ਨੂੰ ਆਰਾਮ ਪਹੁੰਚਾ ਕੇ ਠੰਡੀ ਹਵਾ ਦਾ ਅਨੰਦ ਮਾਣ ਰਿਹਾ ਸੀ, ਜਿਵੇਂ ਕਿ ਕਿਸੇ ਸਮੁੰਦਰ ਕਿਨਾਰੇ ਗਰਮੀਆਂ ਦੇ ਦਿਨਾਂ ਵਿੱਚ ਠੰਡੀ ਹਵਾ ਦਾ ਬੁੱਲਾ। ਕੁਦਰਤੀ ਕੁੱਝ ਸਮੇਂ ਬਾਅਦ ਕਿਣ ਮਿਣ ਸ਼ੁਰੂ ਹੋ ਗਈ, ਅੱਖਾਂ ਖੋਲ੍ਹ ਕੇ ਸਾਹਮਣੇ ਦਾ View' ਵੇਖਣ ਤੋਂ ਬਾਅਦ ਮਣਾ ਮੂਹੀ ਨਿੱਕਲਿਆ Awesome Mausam' ਕੁਦਰਤ ਦੇ ਐਸ ਨਜ਼ਾਰੇ ਨੂੰ ਤੱਕ ਕੇ ਵੱਖਰੀ ਖ਼ੁਸ਼ੀ ਤੇ ਚਮਕ ਆ ਗਈ ਸੀ ਮੇਰੇ ਚਿਹਰੇ ਉੱਪਰ। ਹਵਾ ਦਾ ਰੂਪ ਹਨੇਰੀ ਵਿੱਚ ਤਬਦੀਲ ਹੋਣ ਤੋਂ ਬਾਅਦ ਮੈਨੂੰ ਕੁਰਸੀ ਚੁੱਕ ਕੇ ਕਮਰੇ ਅੰਦਰ ਆਕੇ ਬੈਠਣਾ ਪਿਆ ਅਤੇ ਫੇਰ ਉਹੀ ਨਜ਼ਾਰਾ, ਲੋਕਾਂ ਦੇ ਚੁਬਾਰਿਆਂ ਉੱਪਰੋਂ ਉੱਡਦੇ ਕੱਪੜਿਆਂ ਵੱਲ ਅਤੇ ਉੱਡਦੇ ਟੀਨ ਤੇ ਸਮਾਨ ਵੱਲ ਵੇਖ ਕੇ, ਧੁੰਦਲਾ ਹੋ ਚੁੱਕਿਆ ਸੀ। ਸ਼ਹਿਰ ਵਿੱਚੋਂ ਨਿੱਕਲ ਕੇ ਮਨ ਪਿੰਡ ਵੱਲ ਹੋਇਆ ਤਾਂ ਪੈਲੀ ਵਿੱਚ ਡਿੱਗੀ ਹੋਈ ਕਣਕ, ਮੰਡੀਆਂ ਵਿੱਚ ਵਿਛਾਈ ਹੋਈ ਕਣਕ ਅਤੇ ਚਾਚੇ-ਤਾਏ-ਸਾਰੇ ਕਿਸਾਨਾਂ ਦੇ ਮੁਰਝਾਏ ਹੋਏ ਚਿਹਰਿਆਂ ਦੀ ਤਸਵੀਰ ਅੱਖਾਂ ਅੱਗੇ ਆ ਗਈ। ਪੁੱਤਾਂ ਵਾਂਗੂੰ ਪਾਲੀ ਹੋਈ ਫ਼ਸਲ ਜਦੋਂ ਸਾਹਮਣੇ ਨੁਕਸਾਨੀ ਜਾਵੇ ਤਾਂ ਉਹ ਚੀਸ ਮੈਂ ਬਾਖ਼ੂਬੀ ਮਹਿਸੂਸ ਕਰ ਸਕਦਾਂ। ਇੱਕ ਪਾਸੇ ਕਿਸਾਨੀ ਮੋਰਚੇ ਦਾ ਫ਼ਰਜ਼ ਅਤੇ ਦੂਜੇ ਪਾਸੇ ਫ਼ਸਲ ਦਾ ਚੇਤਾ, ਬਾਡਰ ਤੇ ਬੈਠੇ ਸਾਰੇ ਕਿਸਾਨਾਂ ਦੀ ਇੱਕੋ ਜਿੱਕੀ ਕਹਾਣੀ ਹੋਵੇਗੀ। ਸੋ

ਕਿਰਸਾਨੀ ਮੋਰਚਾ, ਦਸੰਬਰ 2020

Image
ਕਿਸਾਨੀ ਸੰਘਰਸ਼ ਵਿੱਚ ਹਾਜ਼ਰੀ ਲਵਾ ਕੇ ਯੋਗਦਾਨ ਪਾਉਣ ਦੀ ਤਾਂਘ ਕਾਫ਼ੀ ਸਮੇਂ ਤੋਂ ਹੀ ਸੀ ਪਰ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਸਿਰ ਤੇ ਸੀ। ਸੋ ਭੈਣ ਦੇ ਵਿਆਹ ਤੋਂ ਬਾਅਦ 16 ਦਸੰਬਰ 2020 ਨੂੰ ਦਿਨ ਮਿਥਿਆ। ਮੈਂ ਤੇ ਮੇਰੇ ਸਾਥੀ ਨੇ,ਮਾਂ ਪਿਓ ਦੀਆਂ ਗਾਲਾਂ ਹਜ਼ਮ ਕਰਕੇ ਅਤੇ ਮਨ ਨੂੰ ਸਮਝਾਉਂਦਿਆਂ, 16 ਦਸੰਬਰ 2020 ਸ਼ਾਮੀ 6 ਵਜੇ ਚਾਲੇ ਪਾਏ ਸਿੰਘੂ ਬਾਡਰ ਨੂੰ। ਬੁਲਟ ਤੇ ਡੰਡਾ ਤਾਂ ਟੰਗ ਲਿਆ ਸੀ ਪਰ ਝੰਡਾ ਨਾ ਮਿਲਣ ਕਰਕੇ ਚਿੱਟਾ ਰੁਮਾਲ ਹੀ ਟੰਗਣਾ ਪਿਆ, ਜਜ਼ਬਾ ਭਰਪੂਰ ਸੀ। ਮਾਣ ਮਹਿਸੂਸ ਹੋ ਰਿਹਾ ਸੀ ਖ਼ੁਦ ਤੇ ਕਿ ਅਸੀਂ ਰਜਾਈਆਂ ਛੱਡ ਕੇ ਕਿਸੇ ਚੰਗੇ ਕਾਰਜ ਲਈ ਘਰੋਂ ਨਿੱਕਲੇ ਸਾਂ। ਹਾਲਾਂਕਿ ਮੇਰਾ ਬੇਲੀ ਮਨੋਂ ਮਨੀਂ ਮੈਨੂੰ ਕੋਸ ਰਿਹਾ ਸੀ ਕਿ ਰਾਤ ਨੂੰ ਅੰਤਾਂ ਦੀ ਠੰਢ ਵਿੱਚ ਗਰਾਰੀ ਫਸਾ ਕੇ ਚਾਲੇ ਪਾਏ ਨੇ ਸੰਧੂ ਨੇ, ਖ਼ੈਰ!  ਓਸ ਦਿਨ ਅਤੇ ਸ਼ਾਮ ਨੂੰ ਵਾਕਿਆ ਹੀ ਹੱਡ ਠਾਰਵੀਂ ਹਵਾ ਚੱਲ ਰਹੀ ਸੀ।  ਪਰ  " ਹਿੰਮੰਤੇ ਮਰਦਾਂ ਮਦਦ ਏ ਖੁਦਾ। " ਰਸਤੇ ਵਿੱਚ ਸ਼ਾਹਬਾਦ ਲੰਘਣ ਤੋਂ ਬਾਅਦ ਗੁਰਦਾਸਪੁਰ ਨੰਬਰ CRETA ਗੱਡੀ ਵਾਲਿਆਂ ਨੇ ਸਾਨੂੰ ਰੋਕ ਕੇ, "ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ" ਦਾ ਝੰਡਾ ਗਿਫ਼ਟ ਕੀਤਾ। ਝੰਡਾ ਲਾ ਕੇ ਮੰਨੋਂ ਵੀ ਦੂਣੇ ਚੌਣੇ ਹੋ ਕੇ ਅਸੀਂ ਹਵਾ ਨਾਲ ਝੰਡੇ ਦੀ ' ਫਰ ਫਰ' ਦੀ ਆਵਾਜ਼ ਨੂੰ ਸੁਣਦੇ ਜਾਂਦੇ ਅਤੇ ਨਾਲ ਹੀ ਟੀਚੇ ਵੱਲ ਧਿਆਨ ਕੇਂਦਰਤ ਕਰਦੇ ਜਾਂਦੇ।