ਕੁੜੀਆਂ


"ਬੇਬੇ, ਸੁਰਜੀਤ ਦੇ ਘਰੇ ਕੁੜੀ ਹੋਈ ਆ,ਮੈਂ ਚੱਲਿਆ ਹਸਪਤਾਲ ਮੇਰੀ ਭਤੀਜੀ ਨੂੰ ਵੇਖਣ"
ਖੁਸ਼ੀ ਦੇ ਜਲੌਅ ਚ ਤਾਰੀ ਨੇ ਕੱਪੜੇ ਸੁੱਕਣੇ ਪਾਉਂਦੀ ਆਪਣੀ ਮਾਂ ਨੂੰ ਦੱਸਿਆ ਅਤੇ ਸਕੂਟਰ ਨੂੰ ਕਿੱਕ ਮਾਰ ਘਰੋਂ ਨਿੱਕਲ ਪਿਆ।
ਕੁੜੀ ਦੇ ਪੈਦਾ ਹੋਣ ਦੀ ਖਬਰ ਸੁਣ ਕੇ, ਸੁਰਜੀਤ ਅਤੇ ਤਾਰੀ ਦੀ, ਬੇਬੇ ਦੀ ਮੁਸਕੁਰਾਹਟ ਕਿਧਰੇ ਗਵਾਚ ਗਈ, ਮੱਥੇ ਤੇ ਤਿਉੜੀਆਂ ਪੈ ਗਈਆਂ ਅਤੇ  ਅੱਖਾਂ ਪੂੰਝਦੀ ਹੋਈ ਬਾਲਟੀ ਚੁੱਕ ਕੇ ਦੋਬਾਰਾ ਕੱਪੜੇ ਸੁੱਕਣੇ ਪਾਉਣ ਲੱਗ ਪਈ।

ਕੁੱਝ ਘਰਾਂ ਵਿੱਚ ਕੁੜੀ, ਜਨਮ ਲੈ ਕੇ ,ਟੱਬਰ ਨੂੰ ਓਨਾ ਖੁਸ਼ ਨਹੀਂ ਕਰ ਪਾਉਂਦੀ ,ਜਿੰਨਾ ਸ਼ਾਇਦ ਇੱਕ ਮੁੰਡਾ ਓਸ ਘਰ ਚ ਪੈਦਾ ਹੋ ਕੇ ਸਾਰੇ ਟੱਬਰ ਦੀਆਂ ਵਰਾਛਾਂ ਚੌੜੀਆਂ ਕਰ ਦੇਂਦਾ। 
"ਬਿਗਾਨੇ ਘਰ ਜਾਣਾ ਤੇ ਬਿਗਾਨੇ ਘਰੋਂ ਆਈ ਏ", ਬੱਸ ਐਹੋ ਲਫਜ਼ਾਂ ਨੂੰ ਸੁਣ ਕੇ ਜ਼ਿਆਦਾਤਰ ਕੁੜੀਆਂ ਵੱਡੀਆਂ ਹੁੰਦੀਆਂ ਆਈਆਂ ਨੇ।

ਇੱਕ ਪਾਸੇ ਕਈਆਂ ਨੂੰ ਬੱਚੇ ਦੀ ਦਾਤ ਵੀ ਨਸੀਬ ਨਹੀਂ ਹੁੰਦੀ ਤਾਂ ਦੂਜੇ ਪਾਸੇ ਸਿਰਫ ਮੁੰਡਾ ਹੀ ਚਾਈਦਾ ਦਾ ਰੇੜਕਾ ਚੱਲਦਾ ਰਹਿੰਦਾ। 
ਗੱਲਾਂ ਬਾਤਾਂ,  ਸਮਾਜ ਵਿੱਚੋਂ ਹੀ ਨਿੱਕਲ ਕੇ ਬਾਹਰ ਆਉਂਦੀਆਂ ਨੇ 'ਤੇ ਚੰਗੇ ਵਿਚਾਰ ਹੀ ਸਮਾਜ ਵਿੱਚ ਬਦਲਾਅ ਲੈਕੇ ਆ ਸਕਦੇ ਨੇ।

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ