ਨਲਕਾ


'ਨਲਕੇ ਮੁੱਕ ਗਏ, ਜ਼ਮੀਨ ਹੇਠਲੇ ਪਾਣੀ ਡੂੰਘੇ ਹੋ ਕੇ ਸੁੱਕ ਗਏ।'

""ਨਲਕਾ""
ਮੈਂ ਵੀ ਕਦੇ ਰਾਜ ਕਰਦਾ ਹੁੰਦਾ ਸੀ ਪੰਜਾਬ ਦੀ ਧਰਤੀ ਉੱਪਰ, ਤ੍ਰੇਹੇ ਲੋਕਾਂ ਦੀ ਪਿਆਸ ਬੁਝਾਉਣ ਵਿੱਚ। 
ਪਰ ਅੱਜ ਤਾਂ ਮੈਂ ਵਿੱਸਰ ਹੀ ਗਿਆ, ਨਾਂ ਨਵੀਂ ਪਨੀਰੀ ਮੈਨੂੰ ਜਾਣਦੀ ਏ ਤੇ ਨਾਂ ਹੀ ਮੇਰੇ ਵਜੂਦ ਬਾਰੇ ਕਿਸੇ ਨੂੰ ਚਿੱਤ ਚੇਤਾ ਹੁਣ। ਮੈਨੂੰ ਮੁਕਾਉਣ ਵਿੱਚ ਜਿੱਥੇ ਮਸ਼ੀਨਰੀ ਦਾ ਹੱਥ ਹੈ ਓਥੇ ਹੀ ਦੂਰ ਅੰਦੇਸ਼ੀ ਸੋਚ ਨਾਂ ਹੋਣ ਕਰਕੇ ਮੇਰੇ ਆਪਣੇ ਬੜੇ ਲੋਕਾਂ ਦਾ ਹੱਥ ਹੈ, ਮੇਰਾ ਸੰਘ ਘੁੱਟਣ ਵਿੱਚ।
ਮੈਂ ਤਾਂ ਯੁੱਗਾਂ ਯੁਗਾਂਤਰਾਂ ਤੋਂ ਸਾਂਭੇ ਹੋਏ ਪੰਜਾਬ ਦੀ ਧਰਤੀ ਵਿੱਚਲੇ ਪਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਹੀ ਕੀਤਾ ਸੀ। ਪਰ ਅੱਜ ਕੱਲ੍ਹ ਅਹਾ ਨਵੇਂ ਜਿਹੇ ਸ਼ਲਾਰੂ R.O. ਨੇ ਤਾਂ ਪਾਣੀ ਵਿਚਲੇ ਬਹੁਮੁੱਲੇ ਤੱਤਾਂ ਨੂੰ ਕਤਲ ਕਰਕੇ, ਲੋਕਾਂ ਨਾਲ ਧ੍ਰੋਹ ਕਮਾਇਆ ਅਤੇ ਲੋਕੀ ਵੀ ਓਸ ਦਗੇਬਾਜ਼ ਨੂੰ ਹੱਥੋ ਹੱਥ ਵੱਧ ਪੈਸੇ ਦੇ ਦੇ ਕੇ ਖਰੀਦਦੇ ਨੇ ਅਤੇ ਓਸੇ ਪਾਣੀ ਨੂੰ ਪੀ ਕੇ, ਫੇਰ ਰਾਜੇ ਮਹਾਰਾਜੇ ਵਾਲੀ feeling ਲੈਂਦੇ ਨੇ।
ਕੋਈ ਪੁੱਛਣ ਵਾਲਾ ਹੋਵੇ ਕਿ ਲੋਕੋ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨਸਲ ਖਤਮ ਹੋ ਜਾਣੀ ਏ, ਜੇ ਐਸ ਜ਼ਰਖ਼ੇਜ਼ ਜ਼ਮੀਨ ਦੇ ਪਾਣੀ ਨੂੰ ਬਚਾਅ ਨਾਂ ਸਕੇ ਤਾਂ।
ਮੇਰਾ ਦੌਰ ਹੀ ਖਤਮ ਹੋਇਆ ਕਿਉਂਕਿ ਮੇਰੀ ਹਿੱਕ ਵਿੱਚ ਐਨਾ ਜ਼ੋਰ ਹੈਨੀ ਸੀ ਕਿ ਮੈਂ 200 ਫੁੱਟ ਡੂੰਘੇ ਪਾਣੀ ਨੂੰ ਖਿੱਚ ਕੇ ਉੱਪਰ ਲੈਕੇ ਆ ਸਕਾਂ, ਜੇ ਜ਼ੋਰ ਲਾ ਵੀ ਲਵਾਂ ਤਾਂ ਅਹਾ ਇਨਸਾਨਾਂ ਨੂੰ ਹਿੱਕ ਦਾ ਜ਼ੋਰ ਵੱਧ ਲਾ ਕੇ ਮੈਨੂੰ ਗੇੜਨਾ ਪੈਣਾ ਸੀ। ਸੋ ਤਾਂ ਕਰਕੇ ਇਹਨਾਂ ਨੇ ਮੇਰੇ ਨਾਲ ਅਤੇ ਜ਼ਮੀਨ ਹੇਠਲੇ ਪਾਣੀ ਨਾਲ, ਭੈੜੇ ਸ਼ਰੀਕਾਂ ਵਾਲਾ ਹਾਲ ਕੀਤਾ।

ਚਲੋ ਕੋਈ ਨੀਂ ਦੌਰ ਹੀ ਆ, ਮੇਰਾ ਦੋਬਾਰਾ ਆਜੂ ਜਦੋਂ ਇਨਸਾਨ ਨੇ ਪਾਣੀ ਦੀ ਕੀਮਤ ਸਮਝ ਲਈ ਤਾਂ।
ਮੈਂ (ਨਲਕਾ) ਫੇਰ ਤੋਂ ਧਰਤੀ ਹੇਠਲੇ ਤੱਤਾਂ ਭਰਪੂਰ ਪਾਣੀ ਅਤੇ ਤ੍ਰਿਆਹੇ ਇਨਸਾਨਾਂ ਵਿਚਾਲੇ ਚੰਗਾ ਵਿਚੋਲਾ ਬਣ ਕੇ, ਇਹਨਾਂ ਦੋਵਾਂ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਸਫ਼ਲ ਆਸ ਰੱਖਾਂਗਾ।

✍🏼ਕੰਵਲ

Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ