ਢਲਦਾ ਸੂਰਜ Get link Facebook X Pinterest Email Other Apps August 10, 2021 ਆਉਣ ਵਾਲੀ, ਨਵੀਂ, ਚੜ੍ਹਦੀ ਸਵੇਰ ਦੀ ਆਸ ਵਿੱਚ।ਹਨ੍ਹੇਰਾ, ਢਲਦੇ ਸੂਰਜ ਦੇ ਨਾਲ, ਬੀਤੇ ਸਮੇਂ ਦੀਆਂ ਕਈ ਯਾਦਾਂ, ਆਪਣੇ ਆਪ ਵਿੱਚ ਸਮੋ ਲੈਂਦੈ।✍🏼 ਕੰਵਲ Captured by insta I'd @sandhu.kawal1 Get link Facebook X Pinterest Email Other Apps Comments
ਬਟਵਾਰਾ January 02, 2022 "ਬਟਵਾਰਾ" ਭਿਆਨਕ ਐਕਸੀਡੈਂਟ ਕਾਰਨ ਆਖਰੀ ਸਾਹਾਂ ਤੇ ਆਏ ਹਸਪਤਾਲ ਵਿੱਚ ਵੇਂਟੀਲੇਟਰ ਉੱਪਰ ਲੰਮੇ ਪਏ ਛੋਟੇ ਭਰਾ ਵੱਲੋਂ ਵੱਡੇ ਭਰਾ ਨੂੰ 'ਆਖਰੀ ਵਾਰ ਮਿਲਣ' ਦਾ ਸਨੇਹਾ ਪਹੁੰਚਣ ਤੇ,10 ਸਾਲ ਪੁਰਾਣੀ ਨਿੱਕੀ ਜਿਹੀ ਝੜਪ ਕਰਕੇ ਦੋਵਾਂ ਸਕਿਆਂ ਭਰਾਵਾਂ ਵਿੱਚ ਆਈ ਤਰੇੜ, ਐਕਸੀਡੈਂਟ ਦੀ ਖ਼ਬਰ ਸੁਣ ਕੇ, ਪੂਰੀ ਗਈ। ਹਸਪਤਾਲ ਪਹੁੰਚ ਕੇ ਡਾਕਟਰ ਵੱਲੋਂ ਇੰਤਜ਼ਾਰ ਕਰਨ ਲਈ ਆਖੇ ਜਾਣ ਤੋਂ ਵੱਡੇ ਨੂੰ ਡਾਕਟਰ ਤੇ ਗੁੱਸਾ ਵੀ ਆਇਆ ਕਿਉਂਕਿ ਹੁਣ ਉਹ ਆਪਣੇ ਨਿੱਕੇ ਭਰਾ ਨੂੰ ਗਲਵੱਕੜੀ ਪਾਉਣ ਵਿੱਚ, ਇੱਕ ਪਲ ਵੀ ਗਵਾਉਣਾ ਨਹੀਂ ਸੀ ਚਾਹੁੰਦਾ। ICU ਦੀ ਸ਼ੀਸ਼ੇ ਵਾਲੀ ਬਾਰੀ ਵਿੱਚੋਂ ਨਿੱਕੇ ਨੂੰ ਔਖੇ ਸਾਹ ਲੈਂਦਿਆਂ ਵੇਖ ਕੇ ਵੱਡੇ ਭਰਾ ਦਾ ਗੱਚ ਭਰ ਆਇਆ ਸੀ। ਇੰਤਜ਼ਾਰ ਕਰਦੇ ਵੱਡੇ ਭਰਾ ਨੂੰ, ਬਜਾਇ ਕੋਈ ਮਾੜਾ ਖ਼ਿਆਲ ਆਉਣ ਦੇ, ਬਚਪਨ ਦੀਆਂ ਸਾਰੀਆਂ ਸ਼ਰਾਰਤਾਂ ਇੱਕੋ ਵਾਰ ਚ ਚੇਤੇ ਆ ਰਹੀਆਂ ਸਨ। ਜਿਵੇਂ ਕੱਲ੍ਹ ਦੀ ਹੀ ਗੱਲ ਹੋਵੇ ਕਿ ਜਦੋਂ ਨਿੱਕਾ ਭਰਾ ਕੋਈ ਸ਼ਰਾਰਤ ਕਰਕੇ ਘਰ ਦੀ ਕੋਈ ਚੀਜ਼ ਤੋੜ ਦੇਂਦਾ ਹੁੰਦਾ ਸੀ ਤਾਂ ਵੱਡਾ ਸਾਰੀ ਗਲਤੀ ਖ਼ੁਦ ਉੱਪਰ ਲੈਕੇ ਪਾਪਾ ਤੋਂ ਖ਼ੁਦ ਦੀ ਛਿੱਤਰ ਪਰੇਡ ਕਰਵਾ ਕੇ ਨਿੱਕੇ ਨੂੰ ਬਚਾ ਲੈਂਦਾ ਹੁੰਦਾ ਸੀ। ਪਤਾ ਨਹੀਂ, ਫੇਰ ਉਹ ਕਿਹੜੀ ਗੱਲ ਸੀ ਜਿਸ ਕਰਕੇ ਨਿੱਕਾ ਹੌਲੀ ਹੌਲੀ ਵੱਡੇ ਤੋਂ ਉਖੜਨ ਲੱਗ ਪਿਆ ਸੀ ਅਤੇ ਬਾਅਦ ਵਿੱਚ ਪੈਲੀ ਦੀ ਵੰਡ ਕਰਵਾ ਕੇ ਅੱਡ ਹੋ ਚੁੱਕਿਆ ਸੀ। ਪੈਲੀ ਦੀ ਵੰਡ ਸਮੇਂ, ਗਜ਼ ਜਿੰਨ... Read more
ਮੁਕਾਮ November 24, 2021 ਕੁਸ਼ ਚੀਜ਼ਾਂ ਉੱਪਰ ਸਮੇਂ ਦੇ ਹਿਸਾਬ ਨਾਲ ਢਿੱਲ ਛੱਡ ਦੇਣੀ ਚਾਹੀਦੀ ਹੈ ਤਾਂ ਕਿ ਉਹ ਸੁਰੱਖਿਅਤ ਜਗ੍ਹਾ ਪਹੁੰਚ ਸਕਣ ਅਤੇ ਮੁਕਾਮ ਨੂੰ ਹਾਸਿਲ ਕਰ ਸਕਣ। ਜਿੱਦਾਂ ਵਹਿੰਦੇ ਪਾਣੀ ਵਿੱਚ ਤਰਦੇ ਸੁੱਕੇ ਪੱਤੇ ਨੇ ਧਰਤੀ ਉੱਪਰ ਵੀ ਸੁੱਕ ਕੇ ਖ਼ਾਦ ਹੀ ਬਣਨਾ ਹੁੰਦੈ ਪਰ ਹੋ ਸਕਦੈ ਉਹ ਵਹਿ ਕੇ ਕਿਤੇ ਦੂਰ ਜਾਣਾ ਚਾਹੁੰਦਾ ਹੋਵੇ ਜਿੱਥੇ ਉਸਦਾ ਮੁਕਾਮ ਮੁਕੰਮਲ ਹੋਣਾ ਹੋਵੇ। ਵਿਲੱਖਣਤਾ ਵਿਖਾ ਕੇ ਕੁਦਰਤ ਨੇ ਆਪਣੇ ਨਿਯਮ ਦੇ ਉਲਟ ਉਸਦੇ ਮੁਕਾਮ ਨੂੰ ਮੁਕੰਮਲ ਕਰਵਾਉਣ ਵਿੱਚ ਮਦਦ ਕੀਤੀ ਹੋਵੇ। -ਕੰਵਲ ਸੰਧੂ Read more
August 18, 2021 ਇਤਿਹਾਸ ਅਤੇ ਮਿਥਿਹਾਸ ਵਿੱਚ, ਸ਼ਬਦਾਂ ਦੇ ਅੰਤਰ ਦੇ ਨਾਲ-ਨਾਲ, ਇਹਨਾਂ ਦੀ ਵਿਆਖਿਆ ਵਿੱਚ ਵੀ ਜ਼ਮੀਨ-ਅਸਮਾਨ ਦਾ ਅੰਤਰ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਪੁਰਾਤਨ ਇਮਾਰਤਾਂ ਦੇ ਰੱਖ-ਰਖਾਵ ਦੇ ਪੱਖ ਵਾਲਿਆਂ ਨੂੰ ਪੱਥਰ ਪੂਜਕ ਤਾਂ ਬਿਲਕੁੱਲ ਵੀ ਨਹੀਂ ਮੰਨਿਆ ਜਾ ਸਕਦਾ। ਕਿਸੇ ਵੀ ਜਗ੍ਹਾ ਦਾ ਇਤਿਹਾਸ ਅਤੇ ਪੁਰਾਤਨ ਮਾਹੌਲ, ਓਸ ਜਗ੍ਹਾ ਦੇ ਵਜੂਦ ਦੀ ਗਵਾਹੀ ਭਰਦਾ ਹੈ। ਕਿਤਾਬਾਂ ਅਤੇ ਗ੍ਰੰਥਾਂ ਵਿੱਚ ਲਿਖਿਆ ਇਤਿਹਾਸ, ਰੂਹ ਦੀ ਖ਼ੁਰਾਕ ਅਤੇ ਜੀਵਨ ਜਾਚ ਸੁਧਾਰਣ ਵਿੱਚ ਇਜ਼ਾਫ਼ਾ ਕਰਦਾ ਹੈ ਤਾਂ ਪੁਰਾਤਨ ਇਮਾਰਤਾਂ ਵੀ, ਪੁਰਾਣੇ ਮਾਹੌਲ ਨੂੰ ਸਮਝਣ ਅਤੇ ਰੂਹ ਨੂੰ ਸਕੂਨ ਦੇਣ ਵਿੱਚ ਓਨਾਂ ਹੀ ਸਹਾਈ ਹੁੰਦੀਆਂ ਹਨ। 38 ਸੈਕਟਰ, ਚੰਡੀਗੜ੍ਹ ਦੇ ਗੁਰੂਦੁਆਰਾ ਸਾਹਿਬ ਵਿੱਚ ਪਹਿਲਾਂ ਵੀ ਕਈ ਵਾਰ ਮੱਥਾ ਟੇਕ ਕੇ ਆਇਆ ਹਾਂ। ਪਰ ਕੱਲ੍ਹ, ਪਹਿਲਾਂ ਵਾਲੀ ਇਮਾਰਤ ਵਿੱਚ ਮੁਰੰਮਤ ਚੱਲ ਰਹੀ ਸੀ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼, ਨਾਲ ਵਾਲੀ ਇਮਾਰਤ ਵਿੱਚ ਹੋਣ ਕਾਰਨ, ਓਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ, ਚੰਡੀਗੜ੍ਹ ਦੇ ਵਜੂਦ ਦੀ ਗਵਾਹੀ ਭਰਦੀ ਗੁਰੂਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਵੇਖ ਕੇ ਅਚੰਭਾ ਵੀ ਹੋਇਆ ਅਤੇ ਖੁਸ਼ੀ ਵੀ ਹੋਈ। ਤਾਂ ਸੁਭਾਅ ਮੁਤਾਬਿਕ, ਇਤਿਹਾਸ ਜਾਨਣ ਦੀ ਇੱਛਾ ਅਨੁਸਾਰ, ਪੁੱਛਣ ਤੇ ਪਤਾ ਲੱਗਿਆ ਕਿ ਗੁਰੂਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ, ਵਾਕਿਆ ਹੀ ਪਿੰਡ ਸ਼ਾਹ ਪੁਰ ਦੀ 1946 ਈ. ਤੋਂ, ਚੰਡੀਗੜ੍ਹ ਬਣਨ ਤੋਂ ਪਹਿਲਾਂ ਦੀ, ਉਸਾਰੀ ਹੋਈ ਹੈ... Read more
Comments
Post a Comment