ਕੁਦਰਤਿ


ਸੋਹਣੀ, ਠੰਢੀ-ਠਾਰ ਹਵਾ ਚੱਲ ਰਹੀ ਸੀ।
ਸਵੇਰੇ-ਸਵੇਰੇ ਚਾਹ ਨਾਲ ਪਰੌਂਠੇ ਖਾਕੇ, ਬਾਲਕੋਨੀ ਵਿੱਚ ਕੁਰਸੀ ਤੇ ਬੈਠਾ, ਪਲਕਾਂ ਨੂੰ ਆਰਾਮ ਪਹੁੰਚਾ ਕੇ ਠੰਡੀ ਹਵਾ ਦਾ ਅਨੰਦ ਮਾਣ ਰਿਹਾ ਸੀ, ਜਿਵੇਂ ਕਿ ਕਿਸੇ ਸਮੁੰਦਰ ਕਿਨਾਰੇ ਗਰਮੀਆਂ ਦੇ ਦਿਨਾਂ ਵਿੱਚ ਠੰਡੀ ਹਵਾ ਦਾ ਬੁੱਲਾ।
ਕੁਦਰਤੀ ਕੁੱਝ ਸਮੇਂ ਬਾਅਦ ਕਿਣ ਮਿਣ ਸ਼ੁਰੂ ਹੋ ਗਈ, ਅੱਖਾਂ ਖੋਲ੍ਹ ਕੇ ਸਾਹਮਣੇ ਦਾ View' ਵੇਖਣ ਤੋਂ ਬਾਅਦ ਮਣਾ ਮੂਹੀ ਨਿੱਕਲਿਆ Awesome Mausam'
ਕੁਦਰਤ ਦੇ ਐਸ ਨਜ਼ਾਰੇ ਨੂੰ ਤੱਕ ਕੇ ਵੱਖਰੀ ਖ਼ੁਸ਼ੀ ਤੇ ਚਮਕ ਆ ਗਈ ਸੀ ਮੇਰੇ ਚਿਹਰੇ ਉੱਪਰ।
ਹਵਾ ਦਾ ਰੂਪ ਹਨੇਰੀ ਵਿੱਚ ਤਬਦੀਲ ਹੋਣ ਤੋਂ ਬਾਅਦ ਮੈਨੂੰ ਕੁਰਸੀ ਚੁੱਕ ਕੇ ਕਮਰੇ ਅੰਦਰ ਆਕੇ ਬੈਠਣਾ ਪਿਆ ਅਤੇ ਫੇਰ ਉਹੀ ਨਜ਼ਾਰਾ, ਲੋਕਾਂ ਦੇ ਚੁਬਾਰਿਆਂ ਉੱਪਰੋਂ ਉੱਡਦੇ ਕੱਪੜਿਆਂ ਵੱਲ ਅਤੇ ਉੱਡਦੇ ਟੀਨ ਤੇ ਸਮਾਨ ਵੱਲ ਵੇਖ ਕੇ, ਧੁੰਦਲਾ ਹੋ ਚੁੱਕਿਆ ਸੀ।

ਸ਼ਹਿਰ ਵਿੱਚੋਂ ਨਿੱਕਲ ਕੇ ਮਨ ਪਿੰਡ ਵੱਲ ਹੋਇਆ ਤਾਂ ਪੈਲੀ ਵਿੱਚ ਡਿੱਗੀ ਹੋਈ ਕਣਕ, ਮੰਡੀਆਂ ਵਿੱਚ ਵਿਛਾਈ ਹੋਈ ਕਣਕ ਅਤੇ ਚਾਚੇ-ਤਾਏ-ਸਾਰੇ ਕਿਸਾਨਾਂ ਦੇ ਮੁਰਝਾਏ ਹੋਏ ਚਿਹਰਿਆਂ ਦੀ ਤਸਵੀਰ ਅੱਖਾਂ ਅੱਗੇ ਆ ਗਈ।
ਪੁੱਤਾਂ ਵਾਂਗੂੰ ਪਾਲੀ ਹੋਈ ਫ਼ਸਲ ਜਦੋਂ ਸਾਹਮਣੇ ਨੁਕਸਾਨੀ ਜਾਵੇ ਤਾਂ ਉਹ ਚੀਸ ਮੈਂ ਬਾਖ਼ੂਬੀ ਮਹਿਸੂਸ ਕਰ ਸਕਦਾਂ। ਇੱਕ ਪਾਸੇ ਕਿਸਾਨੀ ਮੋਰਚੇ ਦਾ ਫ਼ਰਜ਼ ਅਤੇ ਦੂਜੇ ਪਾਸੇ ਫ਼ਸਲ ਦਾ ਚੇਤਾ, ਬਾਡਰ ਤੇ ਬੈਠੇ ਸਾਰੇ ਕਿਸਾਨਾਂ ਦੀ ਇੱਕੋ ਜਿੱਕੀ ਕਹਾਣੀ ਹੋਵੇਗੀ।

ਸੋ ਸਾਨੂੰ ਸਭਨੂੰ ਸਮਝਣਾ ਚਾਹੀਦੈ ਕਿ ਜਿਸ ਅੰਨ ਦੇ ਪਰੌਂਠੇ ਖਾ ਕੇ ਅਸੀਂ Feeling' ਚੱਕ ਰਹੇ ਹੁੰਦੇ ਹਾਂ, ਉਹ ਅੰਨ ਵੀ ਕਿਸਾਨਾਂ ਵੱਲੋਂ ਉਗਾਇਆ ਗਿਆ ਸੀ। ਓਹਨਾਂ ਕਿਸਾਨਾਂ ਵੱਲੋਂ, ਜੋ ਖੇਤਾਂ ਵਿੱਚ ਕੁਦਰਤ ਨਾਲ ਲੜ-ਭਿੜ ਕੇ ਫ਼ਸਲ ਨੂੰ ਪਾਲਦੇ ਨੇ, ਮੰਡੀਆਂ ਵਿੱਚ ਆੜ੍ਹਤੀਆਂ ਦਾ ਮੂਲ ਵਿਆਜ਼ ਉਤਾਰਾ ਕਰਕੇ ਅਤੇ ਫੇਰ ਵੀ ਲੰਗਰ ਲਾ ਕੇ ਰੱਬ ਦਾ ਕੁਦਰਤ ਦਾ ਸ਼ੁਕਰਾਨਾ ਕਰਦੇ ਨੇ।

✍🏼ਕੰਵਲ


Comments

Popular posts from this blog

ਸਿਆਣਪ

ਮੁਕਾਮ

ਇਨਸਾਨੀ ਕਦਰਾਂ